Breaking NewsD5 specialIndiaNewsPoliticsPunjabUncategorized

ਸਿੱਧੂ ਬਾਰੇ ਬੈਂਸ ਦਾ ਵੱਡਾ ਬਿਆਨ,ਕਹਿੰਦਾ ‘ਐਹੋ ਜਿਹੇ ਬੰਦੇ ਦਾ ਸੈੱਟ ਹੋਣਾ ਔਖਾ, ਦੇਖੋ ਬੈਂਸ ਨੂੰ ਕਿਉਂ ਆਇਆ ਗੁੱਸਾ

ਗੁਰਦਾਸਪੁਰ : ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਪਰਤੇ ਸਿੱਖ ਸ਼ਰੱਧਾਲੂਆਂ ਦੇ ਘਰਾਂ ‘ਚ ਹੁਣ ਖੂਫੀਆ ਏਜੰਸੀਆਂ ਪਹੁੰਚ ਰਹੀਆਂ ਹਨ ਅਤੇ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜਿਸਦੇ ਚੱਲਦਿਆਂ ਲੋਕਾਂ ‘ਚ ਸਹਿਮ ਦਾ ਅਤੇ ਡਰ ਦਾ ਮਾਹੌਲ ਹੈ। ਵਿਧਾਨ ਸਭਾ ਵਿੱਚ ਵੀ ਅੱਜ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਜਿਸਤੇ ਸਿਆਸੀ ਆਗੂਆਂ ਵੱਲੋਂ ਬਿਆਨ ਦਿੱਤੇ ਗਏ।

ਸਿੱਧੂ ਬਾਰੇ ਬੈਂਸ ਦਾ ਵੱਡਾ ਬਿਆਨ,ਕਹਿੰਦਾ ‘ਐਹੋ ਜਿਹੇ ਬੰਦੇ ਦਾ ਸੈੱਟ ਹੋਣਾ ਔਖਾ, ਦੇਖੋ ਬੈਂਸ ਨੂੰ ਕਿਉਂ ਆਇਆ ਗੁੱਸਾ

ਦਰਅਸਲ ਗੁਰਦਾਸਪੁਰ ਦੇ ਪਿੰਡ ਡੇਅਰੀਵਾਲਾ ‘ਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਸਿੱਖ ਪਰਿਵਾਰ ਦੇ ਨੌਜਵਾਨਾਂ ਨੂੰ ਪੁਲਿਸ ਦੁਆਰਾ ਜਾਂਚ ਪੜਤਾਲ ਦਾ ਸਾਹਮਣਾ ਕਰਨਾ ਪਿਆ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ 25 ਜਨਵਰੀ ਨੂੰ ਸ਼੍ਰੀ ਕਰਤਾਰਪੁਰ ਸਾਹਿਬ ‘ਚ ਨਤਮਸਤਕ ਹੋਣ ਲਈ ਗਏ ਸਨ।

Akali Dal Tartaran Rally LIVE | ਬਾਦਲਾਂ ਨੇ ਤੋੜੇ ਰਿਕਾਰਡ, ਢੀਂਡਸਿਆਂ ਨੂੰ ਪਾਈਆਂ ਦੰਦਲਾਂ!

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਉੱਥੇ ਤੋਂ ਵਾਪਸ ਆਏ ਤਾਂ ਖੂਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਉੱਥੇ ਦੇ ਲੋਕਾਂ ਅਤੇ ਪੁਲਿਸ ਅਤੇ ਫੌਜ ਦੇ ਰਵੱਈਏ ਬਾਰੇ ਵਿੱਚ ਵਿਸਥਾਰ ਨਾਲ ਪੁੱਛਿਆ ਅਤੇ ਜਦੋਂ ਉਹ ਆਪਣੇ ਪਿੰਡ ਵਾਪਸ ਆ ਗਏ ਤਾਂ ਉਨ੍ਹਾਂ ਨੂੰ ਪੁਲਿਸ ਚੌਂਕੀਆਂ ਵਿੱਚ ਬੁਲਾਇਆ ਗਿਆ। ਜਿੱਥੇ ਲਿਖਤੀ ਰੂਪ ‘ਚ ਸਾਰੀ ਰੂਟੀਨ ਪੁੱਛੀ ਗਈ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਦਿਨਾਂ ਲਈ ਬਹੁਤ ਪ੍ਰੇਸ਼ਾਨ ਕੀਤਾ ਗਿਆ।

🔴 ਸੋਨੀਆ ਤੇ ਪ੍ਰਿਅੰਕਾ ਗਾਂਧੀ ਨੂੰ ਮਿਲੇ ਨਵਜੋਤ ਸਿੱਧੂ | Navjot Sidhu Meet Sonia and Priyanka Gandhi

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਅਤੇ ਖੂਫੀਆ ਏਜੰਸੀਆਂ ਦੁਆਰਾ ਉਨ੍ਹਾਂ ਤੋਂ ਇਸ ਤਰ੍ਹਾਂ ਦੀ ਪੁੱਛਗਿਛ ਕਰਨਾ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੰਹੁਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਨੇ ਆਪਣੇ ਆਪ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖਾਂ ਦੇ ਬਾਰੇ ‘ਚ ਬੁਰਾ ਬਿਆਨ ਦਿੱਤਾ ਹੈ ਤਾਂ ਫਿਰ ਹੇਠਲੇ ਪੱਧਰ ਵਾਲੇ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਇਸੇ ਤਰ੍ਹਾਂ ਦੀ ਵਰਤਾਓ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button