Breaking NewsD5 specialIndiaNewsPunjab

ਲਾਕਡਾਊਨ ਵਧੇਗਾ ਜਾਂ ਮਿਲੇਗੀ ਰਾਹਤ : ਪੀਐਮ ਮੋਦੀ ਅੱਜ ਰਾਤੀ ਅੱਠ ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕਟ ਦੇ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਤੋਂ ਦੇਸ਼ ਨੂੰ ਸੰਬੋਧਿਤ ਕਰਨ ਜਾ ਰਹੇ ਹਨ। ਪੀਐਮ ਮੋਦੀ ਦਾ ਇਹ ਸੰਬੋਧਨ ਰਾਤ ਅੱਠ ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਲਾਕਡਾਊਨ ਨੂੰ ਲੈ ਕੇ ਪਿਛਲੇ ਮਹੀਨੇ ਦੇਸ਼ ਨੂੰ ਸੰਬੋਧਿਤ ਕਰ ਚੁੱਕੇ ਹਨ। ਉਸ ਸਮੇਂ ਪੀਐਮ ਨੇ ਲਾਕਡਾਊਨ ਨੂੰ ਵਧਾਉਣ ਦਾ ਐਲਾਨ ਕੀਤਾ ਸੀ।

Punjab ਦਾ ਬੇੜਾ ਗਰਕ ਕਰਨ ਲੱਗੇ ਲੀਡਰ! ਕਰੋਨਾ ‘ਚ 2 ਹਜ਼ਾਰ ਕਰੋੜ ਦਾ ਘਪਲਾ! Latest News- D5 Channel Punjab

ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਮੋਦੀ ਨੇ ਲਾਕਡਾਊਨ ਨੂੰ ਲੈ ਕੇ ਸੋਮਵਾਰ ਦੁਪਹਿਰ ਨੂੰ ਪੰਜਵੀਂ ਵਾਰ ਮੁੱਖਮੰਤਰੀਆਂ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਲਾਕਡਾਊਨ ਨੂੰ ਪੂਰੀ ਤਰ੍ਹਾਂ ਨਾ ਹਟਾਉਣ, ਸਗੋਂ ਪ੍ਰਤੀਬੰਧਾਂ ‘ਚ ਹੌਲੀ-ਹੌਲੀ ਛੋਟ ਦੇਣ ਦਾ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਦ੍ਰਿੜ ਮਤ ਹੈ ਕਿ ਲਾਕਡਾਊਨ ਦੇ ਪਹਿਲੇ ਤਿੰਨ ਪੜਾਅ ਵਿੱਚ ਜਿਨ੍ਹਾਂ ਉਪਰਾਲਿਆਂ ਦੀ ਜ਼ਰੂਰਤ ਸੀ, ਉਹ ਚੌਥੇ ‘ਚ ਜ਼ਰੂਰੀ ਨਹੀਂ ਹਨ।

ਮੰਤਰੀਆਂ ਤੇ ਅਫਸਰਾਂ ਦੇ ਆਪਸੀ ਝਗੜੇ ਤੋਂ ਬਾਅਦ ਹੁਣ CAPTAIN ਦੇ ਅਸਤੀਫੇ ਦੀ ਉੱਠੀ ਮੰਗ, ਕੁਰਸੀ ਬਚਾ ਪਾਉਣਗੇ CAPTAIN?

ਉਨ੍ਹਾਂ ਨੇ ਮੁੱਖਮੰਤਰੀਆਂ ਨੂੰ 15 ਮਈ ਤੱਕ ਵਿਆਪਕ ਰਣਨੀਤੀ ਲਈ ਸੁਝਾਅ ਦੇਣ ਨੂੰ ਕਿਹਾ ਕਿ ਉਹ ਆਪਣੇ – ਆਪਣੇ ਰਾਜਾਂ ‘ਚ ਲਾਕਡਾਉਨ ਦੀ ਵਿਵਸਥਾ ਨਾਲ ਕਿਵੇਂ ਨਿਬੜਨਾ ਚਾਹੁੰਦੇ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੁੱਖਮੰਤਰੀਆਂ ਦੇ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪੈਦਾ ਹਾਲਾਤ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਨੂੰ ਪਟੜੀ ‘ਤੇ ਲਿਆਉਣ ਲਈ ਸੰਤੁਲਿਤ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ ਅਤੇ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਪਿੰਡ ਇਸ ਮਹਾਂਮਾਰੀ ਤੋਂ ਮੁਕਤ ਹੋਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button