Breaking NewsD5 specialIndiaNewsPoliticsPunjab

ਲਓ ਜੀ ‘ਆਪ’ ਦੇ MLA ਦਾ ਅਸਤੀਫ਼ਾ, ਕੇਜਰੀਵਾਲ ਨੂੰ ਝਟਕਾ, ਖਹਿਰਾ ਧੜਾ ਮਜ਼ਬੂਤ ! (ਵੀਡੀਓ)

ਚੰਡੀਗੜ੍ਹ : ਵਿਧਾਨ ਸਭਾ ‘ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਆਪਣੇ 8 ਵਿਧਾਇਕ ਪਹਿਲਾਂ ਹੀ ਗਵਾ ਚੁੱਕੀ ਸੀ ਕਿ ਬੇਅਦਬੀ ਮਾਮਲਿਆਂ ਤੇ ਕਾਂਗਰਸ ਦੇ ਪੰਜ ਮੰਤਰੀਆਂ ਦੇ ਅਸਤੀਫਿਆਂ ਦੀ ਮੰਗ ਕਰ ਰਹੇ ਐੱਚ.ਐੱਸ.ਫੂਲਕਾ ਦੇ ਅਸਤੀਫੇ ਨੇ ਪਾਰਟੀ ਨੂੰ ਹੋਰ ਕਮਜ਼ੋਰ ਕਰ ਦਿੱਤਾ। ਹਾਲਾਂਕਿ ਫੂਲਕਾ ਦੇ ਅਸਤੀਫੇ ਦਾ ਮਾਮਲਾ ਕੁੱਝ ਸਮੇਂ ਤੋਂ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ ਪਰ ਫੂਲਕਾ ਨੇ ਹੁਣ ਇੱਕ ਵਾਰ ਫਿਰ ਆਪਣਾ ਅਸਤੀਫਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਸੌਂਪ ਦਿੱਤਾ ਹੈ। ਫੂਲਕਾ ਨੇ ਆਪਣਾ ਅਸਤੀਫਾ ਇੱਕ ਵਿਸ਼ੇਸ਼ ਪ੍ਰਫਾਰਮੇ ਤਹਿਤ ਸਪੀਕਰ ਨੂੰ ਸੌਂਪਿਆ, ਅਸਲ ਵਿੱਚ ਫੂਲਕਾ ਲਗਾਤਾਰ ਮੰਗ ਕਰ ਰਹੇ ਨੇ ਕਿ ਮਾਨਸੂਨ ਇਜਲਾਸ 2018 ਚ ਬੇਅਦਬੀ ਮਾਮਲੇ ਤੇ ਹੋਈ ਬਹਿਸ ਦੌਰਾਨ, ਜਿਹੜੇ ਕਾਂਗਰਸੀ ਮੰਤਰੀਆਂ ਨੇ ਬਾਦਲਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।

Read Also RBI ਗਵਰਨਰ ਉਰਜਿਤ ਪਟੇਲ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਦਿੱਤਾ ਅਸਤੀਫ਼ਾ

ਉਹ ਕਾਰਵਾਈ ਨਾ ਹੁੰਦੀ ਦੇਖ ਹੁਣ ਆਪਣੇ ਆਹੁਦਿਆਂ ਤੋਂ ਅਸਤੀਫੇ ਦੇਣ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਨੇ 12 ਅਕਤੂਬਰ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਫੂਲਕਾ ਨੇ ਈ-ਮੇਲ ਰਾਹੀਂ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਸੀ, ਫੂਲਕਾ ਨੇ ਫਿਲਹਾਲ ਪਾਰਟੀ ਤੋਂ ਅਸਤੀਫਾ ਨਾ ਦੇਣ ਦਾ ਐਲਾਨ ਕੀਤਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਦਾਖਾ ਸੀਟ ਤੇ 6 ਮਹੀਨਿਆਂ ਦੇ ਅੰਦਰ ਉਪ-ਚੋਣ ਕਰਵਾਈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button