Breaking NewsD5 specialNewsPoliticsPunjab

Sewa Singh Sekhwan ਤੋਂ ਸੁਣੋ ਬਾਦਲਾਂ ਤੇ ਜਥੇਦਾਰਾਂ ਦੀ ਕਰਤੂਤ | ਕਿਵੇਂ ਚੋਰੀ ਹੋਏ ਸਰੂਪ ਤੇ ਕਿਵੇਂ ਅੰਗ ਪਾੜੇ ?

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਕਈ ਸੀਨੀਅਰ ਅਕਾਲੀ ਆਗੂ ਜਿਨ੍ਹਾਂ ਨੇ ਵੱਖ ਹੁੰਦੇ ਸਾਰ ਹੀ ਆਪਣੇ ਛੱਡੀ ਹੋਈ ਪਾਰਟੀ ਦੇ ਖਿਲਾਫ ਮੋਰਚੇ ਖੋਲਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾ ਅਕਾਲੀ ਦਲ ‘ਚੋਂ ਨਿਕਲੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਕਈ ਹੋਰ ਅਕਾਲੀ ਆਗੂ ਜਿਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਟਕਸਾਲੀ ਅਕਾਲੀ ਬਣਾ ਲਈ। ਜਿਵੇਂ ਹੀ ਪਾਰਟੀ ਬਣੀ ਤਾਂ ਉਨ੍ਹਾਂ ਨੇ ਅਕਾਲੀ ਦਲ ਸਮੇਂ ਹੋਏ ਕਈ ਵੱਡੀਆਂ-ਵੱਡੀਆਂ ਘਟਨਾਵਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਆਫੀ ਵੀ ਮੰਗੀ।

ਹਾਲ ਹੀ ‘ਚ ਡੀ-5 ਚੈਨਲ ਪੰਜਾਬੀ ਨਾਲ ਗੱਲਬਾਤ ਕਰਦਿਆਂ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਖਿਲਾਫ ਕਈ ਅਹਿਮ ਖੁਲਾਸੇ ਕੀਤੇ। ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਅਕਾਲੀ ਦਲ ਪਾਰਟੀ ਹੁਣ ਪੰਥਕ ਪਾਰਟੀ ਨਹੀਂ ਬਲਕਿ ਬਾਦਲਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਜਿਵੇਂ ਸੁਖਬੀਰ ਬਾਦਲ ਕਹਿੰਦਾ ਹੈ ਉਸ ਤਰ੍ਹਾਂ ਹੀ ਸਾਰੀ ਪਾਰਟੀ ਕਰਦੀ ਹੈ।

Sewa Singh Sekhwan ਤੋਂ ਸੁਣੋ ਬਾਦਲਾਂ ਤੇ ਜਥੇਦਾਰਾਂ ਦੀ ਕਰਤੂਤ | ਕਿਵੇਂ ਚੋਰੀ ਹੋਏ ਸਰੂਪ ਤੇ ਕਿਵੇਂ ਅੰਗ ਪਾੜੇ ?

ਜੇਕਰ ਅਕਾਲੀ ਦਲ ਨੂੰ ਹੁਣ ਬਾਦਲਾਂ ਦੀ ਜਾਇਦਾਦ ਕਹਿ ਦਿੱਤਾ ਜਾਵੇ ਤਾਂ ਕੋਈ ਵੱਡੀ ਗੱਲ ਨਹੀ। ਇਸ ਦੇ ਨਾਲ ਹੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਅਕਾਲੀ ਦਲ ਪਾਰਟੀ ਲਈ ਸੁਖਬੀਰ ਦੇ ਪਿਓ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੀ ਮੇਰੇ ਪਿਤਾ ਦੀ ਜੇਲ੍ਹ ਯਾਤਰਾ ਵੱਧ ਹੈ। ਇੱਥੇ ਹੀ ਬੱਸ ਨਹੀਂ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਆਪਣੇ ਆਪ ਨੂੰ ਵੱਡਾ ਪ੍ਰਧਾਨ ਦੱਸਦਾ ਹੈ ਉਹ ਪਾਰਟੀ ਲਈ ਆਪਣਾ ਕੋਈ ਇੱਕ ਬਲੀਦਾਨ ਦੱਸ ਦਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਬੋਲਦਿਆ ਕਿਹਾ ਕਿ ਇਸ ਬੇਅਦਬੀ ਪਿੱਛੇ ਸਾਰੀ ਡੇਰਾ ਪ੍ਰੇਮੀਆਂ ਦੀ ਰਚੀ ਹੋਈ ਸਾਜਿਸ਼ ਸੀ। ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਾਹੀਮ ਦੀ ਮੁਆਫ਼ੀ ਬਾਰੇ ਬੋਲਦਿਆਂ ਕਿਹਾ ਕਿ ਡੇਰਾ ਮੁਖੀ ਦੀ ਸਜ਼ਾ ਮੁਆਫ਼ੀ ਲਈ ਸਿੰਘ ਸਾਹਿਬਾਨਾਂ ‘ਤੇ ਦਬਾਅ ਪਾਇਆ ਗਿਆ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button