
ਨਵੀਂ ਦਿੱਲੀ: ਅਸਮ ਦੇ ਹੈਲਾਕਾਂਡੀ ਜ਼ਿਲ੍ਹੇ ਤੋਂ ਹਾਲ ਹੀ ‘ਚ ਇੱਕ ਰੂਹ ਕੰਬਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ 15 ਸਾਲ ਦੀ ਨਾਬਾਲਗ ਲੜਕੀ ਨਾਲ ਨਿਰਭਿਆ ਵਰਗਾ ਕਾਂਡ ਹੋਇਆ ਹੈ। ਘਰ ਵਿੱਚ ਇੱਕਲੀ ਕੁੜੀ ਨੂੰ ਦੇਖ ਦਰਿੰਦਿਆਂ ਨੇ ਉਸਦਾ ਜਿਣਸੀ ਸੋਸ਼ਣ ਕੀਤਾ ਅਤੇ ਰੇਪ ਮਗਰੋਂ ਉਸਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ। ਜਦੋਂ ਘਰਵਾਲੇ ਘਰ ਆਏ ਤਾਂ ਬੱਚੀ ਦਾ ਹਾਲ ਦੇਖ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲੜਕੀ ਇੰਨੀ ਬੁਰੀ ਹਾਲਤ ‘ਚ ਸੀ ਕਿ ਉਸਦੀ ਪਹਿਚਾਣ ਕਰਨਾ ਮੁਸ਼ਕਲ ਹੋ ਰਿਹਾ ਸੀ।
ਇਹ ਘਟਨਾ ਹੈਲਾਕਾਂਡੀ ਜ਼ਿਲ੍ਹੇ ਦੇ ਕਟਲੀਚੇਰਾ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਅਲੋਈਚਰਾ ਖੇਤਰ ਵਿੱਚ ਵਾਪਰੀ, ਜਿੱਥੇ ਸ਼ਨੀਵਾਰ ਰਾਤ 11 ਵਜੇ ਦੇ ਕਰੀਬ, ਪੂਰਾ ਪਰਿਵਾਰ ਇੱਕ ਰਿਸ਼ਤੇਦਾਰ ਦੇ ਘਰ ਦਾਵਤ ਲਈ ਗਿਆ ਸੀ। ਸੂਤਰਾਂ ਮੁਤਾਬਕ, ਲੜਕੀ ਚਚੇਰੇ ਭਰਾ ਨਾਲ ਝਗੜੇ ਤੋਂ ਬਾਅਦ ਘਰ ਵਿੱਚ ਇਕੱਲੀ ਘਰ ਪਰਤੀ। ਜਦੋਂ ਪਰਿਵਾਰ ਦੇਰ ਰਾਤ ਘਰ ਵਾਪਸ ਆਇਆ, ਤਾਂ ਉਨ੍ਹਾਂ ਨੂੰ ਫਰਸ਼ ‘ਤੇ ਕੁੜੀ ਦੀ ਲਾਸ਼ ਲਹੁ-ਲੁਹਾਨ ਹਾਲਤ ‘ਚ ਮਿਲੀ।
ਦਰਿੰਦਿਆਂ ਨੇ ਕੁੜੀ ਦੇ ਸਿਰ ਅਤੇ ਚਿਹਰੇ ਨੂੰ ਇੱਕ ਭਾਰੀ ਚੀਜ਼ ਨਾਲ ਪੂਰੀ ਤਰ੍ਹਾਂ ਕੁਚਲ ਦਿੱਤਾ ਸੀ। ਇਸ ਤੋਂ ਇਲਾਵਾ, ਉਸਦੇ ਗੁਪਤ ਅੰਗਾਂ ਵਿੱਚ ਇੱਕ ਲੋਹੇ ਦੀ ਰਾਡ ਪਾ ਕੇ ਉਸਨੂੰ ਮਾਰਿਆ ਗਿਆ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਭੜਕ ਉੱਠਿਆ। ਐਤਵਾਰ ਸਵੇਰੇ, ਸੈਂਕੜੇ ਪਿੰਡ ਵਾਸੀਆਂ ਨੇ NH-6 ਨੂੰ ਬੰਦ ਕਰ ਦਿੱਤਾ ਅਤੇ ਪੁਲਿਸ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਅਤੇ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ।
ਐਸਐਸਪੀ ਅਮਿਤਾਭ ਸਿਨਹਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਰਿਵਾਰ ਨੇ ਕਤਲ ਤੋਂ ਪਹਿਲਾਂ ਜਿਨਸੀ ਸ਼ੋਸ਼ਣ (ਬਲਾਤਕਾਰ) ਦਾ ਦੋਸ਼ ਲਗਾਇਆ ਹੈ, ਪਰ ਡਾਕਟਰੀ ਪੁਸ਼ਟੀ ਤੋਂ ਬਿਨਾਂ ਅੰਤਿਮ ਸਿੱਟੇ ‘ਤੇ ਨਹੀਂ ਪਹੁੰਚਿਆ ਜਾ ਸਕਦਾ।
ਐਸਪੀ ਨੇ ਅੱਗੇ ਕਿਹਾ, “ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਹਾਲਾਂਕਿ, ਅਸੀਂ ਕੋਈ ਵੀ ਸਿੱਟਾ ਕੱਢਣ ਤੋਂ ਪਹਿਲਾਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਮੇਂ ਪੰਜ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।”ਪੁਲਿਸ ਦਾ ਕਹਿਣਾ ਹੈ ਕਿ ਫੋਰੈਂਸਿਕ ਟੀਮ ਨੇ ਅਪਰਾਧ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




