Breaking NewsD5 specialInternationalNewsTop News

ਯੂਕ੍ਰੇਨ ਅਦਾਲਤ ਵੱਲੋਂ ਨੌਜਵਾਨ ਰੂਸੀ ਫ਼ੌਜੀ ਨੂੰ ਮਿਲੀ ਸਜ਼ਾ

ਕੀਵ: ਯੂਕ੍ਰੇਨ ਅਦਾਲਤ ਨੇ 21 ਸਾਲਾ ਰੂਸੀ ਫ਼ੌਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੱਕ ਨਾਗਰਿਕ ਦੇ ਕਤਲ ਦੇ ਦੋਸ਼ ਵਿੱਚ ਯੂਕ੍ਰੇਨ ਅਦਾਲਤ ਨੇ ਰੂਸ ਦੇ ਫ਼ੌਜੀ ਨੂੰ ਇਹ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਰੂਸ ਵੱਲੋਂ ਯੂਕ੍ਰੇਨ ‘ਤੇ ਹਮਲੇ ਮਗਰੋਂ ਜੰਗੀ ਅਪਰਾਧਾਂ ਸਬੰਧੀ ਪਹਿਲੇ ਮੁਕੱਦਮੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ।

ਜੇਲ੍ਹ ਚੋਂ ਸਿੱਧੂ ਬਾਰੇ ਵੱਡੀ ਅਪਡੇਟ, ਮਿਲੀ ਰਾਹਤ, ਮਾਨ ਸਰਕਾਰ ਦਾ ਫੈਸਲਾ | D5 Channel Punjabi

ਯੁੱਧ ਦੇ ਸ਼ੁਰੂਆਤੀ ਦਿਨਾਂ ਦੌਰਾਨ ਰੂਸੀ ਫ਼ੌਜੀ ਸਾਰਜੈਂਟ ਵਦਿਮ ਸ਼ਿਸ਼ਮਾਰਿਨ ‘ਤੇ ਸੁਮੀ ਦੇ ਇੱਕ ਪਿੰਡ ਵਿੱਚ ਯੂਕ੍ਰੇਨ ਦੇ ਇੱਕ ਨਾਗਰਿਕ ਨੂੰ ਗੋਲੀ ਮਾਰ ਕੇ ਮਾਰਨ ਦਾ ਦੋਸ਼ ਹੈ। ਰੂਸੀ ਫ਼ੌਜੀ ਨੇ ਇੱਕ ਬਿਆਨ ਸਾਂਝਾ ਕਰ ਕੇ ਇਹ ਦੋਸ਼ ਕਬੂਲ ਕੀਤਾ ਹੈ। ਉਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਨੂੰ ਗੋਲੀ ਮਾਰਨ ਦਾ ਹੁਕਮ ਮਿਲਿਆ ਸੀ ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button