Breaking NewsD5 specialIndiaNewsPoliticsPunjab

ਰਾਜ ਸਭਾ ‘ਚ ਕਿਸਾਨਾਂ ਪਿੱਛੇ ਬਾਜਵਾ ਨੇ ਖੜਕਾਇਆ ਬੀਜੇਪੀ ਦਾ ਵੱਡਾ ਲੀਡਰ!ਸਪੀਕਰ ਸਾਹਮਣੇ ਹੋਗੇ ਆਹਮੋ ਸਾਹਮਣੇ !

ਪਟਿਆਲਾ : ਖੇਤੀ ਆਰਡੀਨੈਂਸ ਨੂੰ ਲੈ ਕੇ ਹਰ ਕੋਈ ਵਿਰੋਧ ਕਰ ਰਿਹਾ ਹੈ। ਜਿੱਥੇ ਕਿਸਾਨ ਸੜਕਾਂ ਤੇ ਉਤਰ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਵੱਖ ਵੱਖ ਪਾਰਟੀਆਂ ਦੇ ਸਿਆਸਤਦਾਨ ਵੀ ਇਸ ਬਿਲ ਦਾ ਜੰਮਕੇ ਵਿਰੋਧ ਕਰ ਰਹੇ ਹਨ। ਹੁਣ ਕਾਂਗਰਸ ਦੇ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਿਲ ਦਾ ਜੰਮਕੇ ਵਿਰੋਧ ਕੀਤਾ। ਸਾਂਸਦ ਚ ਬਾਜਵਾ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਸ਼ਾਇਰਾਨਾ ਅੰਦਾਜ਼ ‘ਚ ਸਰਕਾਰਾਂ ਤੇ ਤਿੱਖੇ ਤੰਜ ਕਸਦਿਆਂ ਕਿਹਾ ਕਿ ਸਰਕਾਰੇ ਤਮਾਮ ਉਮਰ ਯਹੀ ਗ਼ਲਤੀਆਂ ਕਰਤੀ ਰਹੀ, ਧੂਲ ਉਨਕੇ ਚਿਹਰੇ ਪੈ ਥੀ ਲੇਕਿਨ ਵੋ ਆਇਨਾ ਸਾਫ ਕਰਤੀ ਰਹੀ।

🔴Live 🔴 ਹੁਣ ਕਿਸਾਨਾਂ ਨੂੰ ਕਹਿਣ ਲੱਗੇ ਅੱਤਵਾਦੀ? | ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ |

ਨਾਲ ਹੀ ਬਾਜਵਾ ਨੇ ਇਸ ਬਿਲ ਨੂੰ ਕਿਸਾਨਾਂ ਦਾ ਡੈਥ ਵਾਰੰਟ ਦੱਸਦਿਆਂ ਕਿਹਾ ਕਿ ਅਸੀਂ ਕਦੇ ਵੀ ਕਿਸਾਨਾਂ ਦੇ ਡੈੱਥ ਵਾਰੰਟ ਤੇ ਸਾਈਨ ਨਹੀਂ ਕਰਾਂਗੇ। ਉੱਧਰ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਸੰਸਦ ‘ਚ ਰਾਜਸਥਾਨ ਦੇ ਭਾਜਪਾ ਦੇ ਸਾਂਸਦ ਭੁਪਿੰਦਰ ਯਾਦਵ ਨੇ ਬਾਜਵਾ ਦੀਆਂ ਗੱਲਾਂ ਦਾ ਤਿੱਖਾ ਜਵਾਬ ਦਿੱਤਾ ਤੇ ਨਾਲ ਹੀ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਤੁਸੀਂ ਇਸ ਬਿਲ ਨੂੰ ਲੈ ਕੇ ਸਿਆਸਤ ਕਰ ਰਹੇ ਹੋ। ਜਦਕਿ ਇਹ ਬਿਲ ਕਿਸਾਨਾਂ ਦੇ ਫਾਇਦੇ ਦਾ ਬਿਲ ਹੈ ਭੁਪਿੰਦਰ ਸਿੰਘ ਨੇ ਆਪਣੇ ਭਾਸਾਂ ਦੌਰਾਨ ਜਿਥੇ ਬਾਜਵਾ ਦੀਆਂ ਗੱਲਾਂ ਦਾ ਮੋੜਵਾਂ ਜਵਾਬ ਦਿੱਤਾ। ਉੱਥੇ ਹੀ ਇਸ ਬਿਲ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਦੀ ਸਲਾਘਾ ਵੀ ਕੀਤੀ।

ਹੁਣੇ-ਹੁਣੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ!ਨਹੀਂ ਖਤਮ ਹੋਵੇਗੀ MSP ?Narendra Modi

ਸੋ ਵੇਖੋ ਵੱਖ ਸਿਆਸਤਦਾਨ ਇਸ ਬਿਲ ਨੂੰ ਲੈਕੇ ਆਪਣੇ ਆਪਣੇ ਪ੍ਰਤੀਕਰਮ ਦੇ ਰਹੇ ਹਨ। ਉੱਥੇ ਹੀ ਇਨ੍ਹਾਂ ਬਿਲਾਂ ਨੂੰ ਲੈਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਕਿਸਾਨਾਂ ਦਾ ਗੁੱਸਾ ਵੀ ਇਸ ਬਿਲ ਦੇ ਖਿਲਾਫ ਸੱਤਵੇਂ ਅਸਮਾਨ ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਅਖੀਰ ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਰਕਾਰ ਇਸ ਬਿਲ ਨੂੰ ਵਾਪਸ ਲੈਂਦੀ ਹੈ ਜਾਂ ਫਿਰ ਕਿਸਾਨਾਂ ਤੇ ਇਕ ਹੋਰ ਮਾਰ ਪੈਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button