Breaking NewsD5 specialNewsPunjab

ਆਹ ਹੁੰਦੈ POLICE ਵਾਲਿਆਂ ਦਾ ਦਬਦਬਾ

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਜੇਲ੍ਹ ਦੀ ਦੀਵਾਰ ਤੋੜ ਕੇ ਫਰਾਰ ਹੋਏ ਤਿੰਨ ਮੁਲਜ਼ਮਾਂ ‘ਚੋਂ ਦੋ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਦੀ ਟੀਮ ਵੱਲੋਂ ਪੁਲਿਸ ਟੀਮਾਂ ਬਣਾ ਕੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ। ਮੁਲਜ਼ਮ ਜਰਨੈਲ ਸਿੰਘ ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਅਨੰਦਪੁਰ ਸਾਹਿਬ ਦੇ ਬੱਸ ਅੱਡੇ ਤੋਂ ਕਾਬੂ ਕੀਤਾ ਗਿਆ ਹੈ।

ਆਹ ਹੁੰਦੈ POLICE ਵਾਲਿਆਂ ਦਾ ਦਬਦਬਾ, ਕਾਨੂੰਨ ਦੇ ਲੰਮੇ ਹੱਥਾਂ ਨੇ ਦੋ ਦਿਨਾਂ ‘ਚ ਚੱਕੇ ਬਦਮਾਸ਼

ਜਦਕਿ ਜਰਨੈਲ ਸਿੰਘ ਕੋਲ਼ੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਚੋਹਲਾ ਸਾਹਬ ਦੇ ਪਿੰਡ ਰੂੜੀਵਾਲ ਤੋਂ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਗੁਰਪ੍ਰੀਤ ਨੇ ਗਰਮ ਚਾਹ ਪੁਲਿਸ ਮੁਲਾਜ਼ਮ ਦੇ ਮੂੰਹ ਤੇ ਪਾ ਦਿੱਤੀ। ਜਿਸਦੇ ਚਲਦਿਆਂ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਗੁਰਪ੍ਰੀਤ ਨੇ ਮਕਾਨ ਦੀ ਛੱਤ ਤੇ ਚੜ ਕੇ ਛਾਲ ਮਾਰ ਦਿੱਤੀ। ਜਿਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।

Delhi Election | ਅੱਜ ਦਿੱਲੀ ‘ਚ ਚੋਣਾਂ, ਕੌਣ ਬਣੂ ਮੁੱਖ ਮੰਤਰੀ | Sidhu ਵਾਂਗ Jakhar ਵੀ ਬੋਲ ਪਿਆ

ਜ਼ਿਕਰਯੋਗ ਹੈ ਕਿ ਫਰਾਰ ਹੋਏ ਤਿੰਨ ਕੈਦੀਆਂ ‘ਚੋਂ ਗੁਰਪ੍ਰੀਤ ਸਿੰਘ ਤੇ ਜਰਨੈਲ ਸਿੰਘ ਦੋਵੇਂ ਭਰਾ ਸਨ ਅਤੇ ਚੋਰੀ ਦੇ ਕੇਸ ਵਿੱਚ ਬੰਦ ਸਨ ਤੇ ਤੀਸਰਾ ਕੈਦੀ ਵਿਸ਼ਾਲ ਸ਼ਰਮਾ ਬਲਾਤਕਾਰ ਦੇ ਕੇਸ ਵਿੱਚ ਬੰਦ ਸੀ ਇਹ ਤਿੰਨੇ ਪਿਛਲੇ ਦਿਨੀਂ ਜੇਲ੍ਹ ਦੀ ਦੀਵਾਰ ਤੋੜ ਕੇ ਫਰਾਰ ਹੋ ਗਏ ਸਨ। ਜਿਨ੍ਹਾਂ ਵਿਚੋਂ ਦੋ ਦੋਸ਼ੀ ਗੁਰਪ੍ਰੀਤ ਸਿੰਘ ਤੇ ਜਰਨੈਲ ਸਿੰਘਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਤੀਸਰੇ ਮੁਲਜ਼ਮ ਵਿਸ਼ਾਲ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button