Breaking NewsD5 specialNewsPoliticsPunjab

ਰਾਜਾ ਵੜਿੰਗ ਨੇ ਸਿਆਸਤ ਛੱਡਣ ਦਾ ਕੀਤਾ ਐਲਾਨ ! (ਵੀਡੀਓ)

ਮਾਨਸਾ : ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਤੋਂ ਚੋਣ ਲੜ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਸਿੰਘ ਖਹਿਰਾ ਨੂੰ ਸਿੱਧਾ ਚੈਲੰਜ਼ ਕੀਤਾ ਹੈ। ਖਹਿਰਾ ਨੂੰ ਚੈਲੰਜ ਕਰਦਿਆਂ ਉਨ੍ਹਾਂ ਕਿਹਾ ਕਿ ਖਹਿਰਾ ਹਲਕਾ ਭੁਲੱਥ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨ ਤੇ ਜੇਕਰ ਉਹ ਮੁੜ ਵਿਧਾਇਕ ਚੁਣੇ ਜਾਂਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਕੋਈ ਦੀਨ-ਇਮਾਨ ਨਹੀਂ ਹੈ।

Read Also ਰਾਜਾ ਵੜਿੰਗ ਨੇ ਛੇੜਿਆ ਨਵਾਂ ਰੱਫੜ, ਮਜੀਠੀਆ ਵੀ ਹਸ ਹਸ ਕਰ ਰਿਹਾ ਜਲੀਲ ? (ਵੀਡੀਓ)

ਇਹ ਜਿਹੜੀ ਪਾਰਟੀ ਦੀ ਟਿਕਟ ਤੋਂ ਜਿੱਤ ਹਾਸਲ ਕਰਦੇ ਹਨ ਕੁਝ ਚਿਰ ਬਾਅਦ ਉਸੇ ਪਾਰਟੀ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ। ਉਧਰ ਸਾਡੇ ਪੱਤਰਕਾਰ ਵੱਲੋਂ ਰਾਜਾ ਵੜਿੰਗ ਵੱਲੋਂ ਖਹਿਰਾ ਨੂੰ ਦਿੱਤੇ ਗਏ ਚੈਲੰਜ ਬਾਰੇ ਗੱਲਬਾਤ ਕੀਤੀ ਗਈ। ਖਹਿਰਾ ਦੇ ਨਾਲ ਨਾਲ ਰਾਜਾ ਵੜਿੰਗ ਵੱਲੋਂ ਬਾਦਲ ਪਰਿਵਾਰ ‘ਤੇ ਵੀ ਖੂਬ ਨਿਸ਼ਾਨੇ ਸਾਧੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀਆਂ ਵੱਲੋਂ ਰਾਜਾ ਵੜਿੰਗ ਦੇ ਕੀਤੇ ਇਨ੍ਹਾਂ ਵਾਰ੍ਹਾਂ ਦਾ ਕੀ ਜਵਾਬ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button