PunjabTop News

ਰਮਨ ਅਰੋੜਾ ਦੇ ਪੁੱਤ ਤੇ ਕੁੜਮ ‘ਤੇ ਵੀ ਮਾਮਲਾ ਦਰਜ, ਅੱਜ ਹੋਵੇਗੀ ਰਮਨ ਅਰੋੜਾ ਦੀ ਪੇਸ਼ੀ

ਵਿਧਾਇਕ ਰਮਨ ਅਰੋੜਾ ਨੇ ਆਪਣੇ ਅਹੁਦੇ ਦੀ ਇੰਨੀ ਜ਼ਿਆਦਾ ਦੁਰਵਰਤੋਂ ਕੀਤੀ ਕਿ ਪੈਸਿਆਂ ਦੇ ਲਾਲਚ ਵਿਚ ਇਕ ਪਾਰਟੀ ਆਗੂ ਦੇ ਬੇਟੇ ਨੂੰ ਫਰਜ਼ੀ ਜਬਰ-ਜ਼ਿਨਾਹ ਕੇਸ ਵਿਚ ਫਸਾ ਦਿੱਤਾ। ਇਸ ਮਾਮਲੇ ਵਿਚ ਲਗਭਗ 30 ਲੱਖ ਰੁਪਏ ਦਾ ਲੈਣ-ਦੇਣ ਹੋਇਆ, ਜਿਸ ਵਿਚ ਐੱਸ. ਐੱਚ. ਓ. ਨੂੰ 5 ਲੱਖ ਅਤੇ ਸਭ ਤੋਂ ਜ਼ਿਆਦਾ ਵੱਡੀ ਰਕਮ ਵਿਧਾਇਕ ਅਤੇ ਪੀੜਤ ਲੜਕੀ ਨੂੰ ਦਿੱਤੀ ਗਈ।

ਵਿਧਾਇਕ ਨੂੰ ਇਸ ਜਗ੍ਹਾ ’ਤੇ ਪਹੁੰਚਾਉਣ ਵਾਲਾ ਕੋਈ ਹੋਰ ਨਹੀਂ, ਸਗੋਂ ਉਸ ਦਾ ਨਜ਼ਦੀਕੀ ਸਾਥੀ ਹੀ ਹੈ, ਜਿਹੜਾ ਹੁਣ ਰਮਨ ਅਰੋੜਾ ਤੋਂ ਦੂਰੀ ਬਣਾ ਕੇ ਚੱਲ ਰਿਹਾ ਹੈ। ਲੜਕੀ ਆਗੂ ਦੇ ਸ਼ੋਅਰੂਮ ਵਿਚ ਕੰਮ ਕਰਦੀ ਸੀ। ਉਸ ਨੂੰ ਪੀਜੀ ਵੀ ਦਿੱਤਾ ਗਿਆ ਸੀ। ਲੜਕੀ ਨੇ ਆਗੂ ਦੇ ਬੇਟੇ ਨੂੰ ਆਪਣੇ ਜਾਲ ਵਿਚ ਫਸਾਇਆ ਅਤੇ ਫਿਰ ਉਸ ਨਾਲ ਸ਼ਰਾਬ ਪੀ ਕੇ ਸੰਬੰਧ ਬਣਾਏ। ਲੜਕੀ ਨੇ ਕਾਰੋਬਾਰੀ ਆਗੂ ਦੇ ਬੇਟੇ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਪਤਾ ਸੀ ਕਿ ਲੜਕੇ ਕੋਲ ਪੈਸੇ ਹਨ।

ਮਾਮਲਾ ਥਾਣੇ ਪਹੁੰਚ ਗਿਆ। ਇਹ ਥਾਣਾ ਵਿਧਾਇਕ ਰਮਨ ਅਰੋੜਾ ਦੇ ਇਲਾਕੇ ਵਿਚ ਆਉਂਦਾ ਸੀ। ਪਹਿਲਾਂ ਰਾਜ਼ੀਨਾਮਾ ਥਾਣੇ ਵਿਚ ਹੋਇਆ, ਉਸ ਦੀ ਰਕਮ ਘੱਟ ਸੀ। ਮਾਮਲਾ ਵਿਰੋਧੀ ਪਾਰਟੀ ਦਾ ਸੀ, ਜਿਸ ਕਾਰਨ ਵਿਧਾਇਕ ਰਮਨ ਅਰੋੜਾ ਦੇ ਦਫ਼ਤਰ ਵਿਚ ਪਹੁੰਚ ਗਿਆ। ਰਮਨ ਅਰੋੜਾ ਨਾਲ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਵੀ ਸ਼ਾਮਲ ਹੋ ਗਏ। ਲੜਕੀ ਦੀ ਮੀਟਿੰਗ ਵਿਧਾਇਕ ਦੇ ਦਫ਼ਤਰ ਵਿਚ ਬੁਲਾਈ ਗਈ। ਇਸੇ ਦੌਰਾਨ ਰਾਜ਼ੀਨਾਮੇ ਦੀ ਰਕਮ 30 ਲੱਖ ਰੁਪਏ ਦੇ ਨੇੜੇ-ਤੇੜੇ ਤੈਅ ਹੋਈ। ਮਾਮਲਾ ਆਗੂ ਤਕ ਪਹੁੰਚਿਆ ਤਾਂ ਬੇਟੇ ਨੂੰ ਝੂਠੇ ਕੇਸ ਤੋਂ ਬਚਾਉਣ ਲਈ ਉਸ ਨੇ ਮੂੰਹ ਮੰਗੀ ਰਕਮ ਦੇਣ ’ਤੇ ਹਾਮੀ ਭਰ ਦਿੱਤੀ। ਇਸ ਵਿਚੋਂ ਇਕ ਰਕਮ ਦਾ ਕੋਟਾ ਐੱਸਐੱਚਓ ਇਕ ਲੜਕੀ ਅਤੇ ਮੋਟੇ ਪੈਸਿਆਂ ਦਾ ਭੁਗਤਾਨ ਵਿਧਾਇਕ ਰਮਨ ਅਰੋੜਾ ਨੂੰ ਕੀਤਾ ਗਿਆ। ਆਖਿਰਕਾਰ ਰੇਪ ਕੇਸ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਰਾਜ਼ੀਨਾਮਾ ਹੋ ਗਿਆ। ਇਸ ਤਰ੍ਹਾਂ ਦਾ ਇਕ ਹੋਰ ਕੇਸ ਸਾਹਮਣੇ ਆ ਜਾਵੇਗਾ, ਜਿਸ ਵਿਚ ਵਿਧਾਇਕ ਨੂੰ ਪੂਰੀ ਟੀਮ ਛੱਡੀ ਹੋਈ ਸੀ, ਜਿਹੜੀ ਪਲ-ਪਲ ਦੀ ਸੂਚਨਾ ਵਿਧਾਇਕ ਤਕ ਪਹੁੰਚਾਉਂਦੀ ਸੀ ਅਤੇ ਫਿਰ ਪੈਸਿਆਂ ਦੀ ਗੇਮ ਸ਼ੁਰੂ ਹੁੰਦੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button