Breaking NewsD5 specialEntertainmentIndiaNewsTop News

ਸਲਮਾਨ ਖਾਨ ਦੇ ਖਿਲਾਫ਼ ਜਾਰੀ ਸੰਮਨ ‘ਤੇ ਹਾਈਕੋਰਟ ਨੇ ਲਗਾਈ ਰੋਕ, 5 ਮਈ ਨੂੰ ਹੋਵੇਗੀ ਸੁਣਵਾਈ

ਮੁੰਬਈ : ਬੰਬੇ ਹਾਈ ਕੋਰਟ ਨੇ ਇਕ ਹੇਠਲੀ ਅਦਾਲਤ ਵਲੋਂ ਅਦਾਕਾਰ ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ ਮੰਗਲਵਾਰ 5 ਮਈ ਤੱਕ ਰੋਕ ਲਗਾ ਦਿੱਤੀ ਗਈ ਹੈ, ਜਦਕਿ ਇਕ ਮੈਜਿਸਟਰੇਟ ਅਦਾਲਤ ਨੇ ਉਨ੍ਹਾਂ ਨੂੰ ਇਸੇ ਮਾਮਲੇ ’ਚ 9 ਮਈ ਤੱਕ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਮੁੰਬਈ ਦੀ ਇਕ ਸਥਾਨਕ ਅਦਾਲਤ ਨੇ 2019 ਦੇ ਇਕ ਵਿਵਾਦ ਸਬੰਧੀ ਇਕ ਪੱਤਰਕਾਰ ਵਲੋਂ ਦਾਇਰ ਸ਼ਿਕਾਇਤ ’ਤੇ ਸਲਮਾਨ ਤੇ ਉਨ੍ਹਾਂ ਦੇ ਅੰਗਰੱਖਿਅਕ ਨਵਾਜ਼ ਸ਼ੇਖ ਵਿਰੁੱਧ ਸੰਮਨ ਜਾਰੀ ਕੀਤਾ ਸੀ।

Majithia ਨੂੰ ਅਦਾਲਤ ਦਾ ਸਾਫ ਜਵਾਬ! Bhagwant Mann ਤੇ Sidhu ਆਹਮੋ-ਸਾਹਮਣੇ | D5 Channel Punjabi

ਪੱਤਰਕਾਰ ਅਸ਼ੋਕ ਪਾਂਡੇ ਨੇ ਸਲਮਾਨ ਤੇ ਉਨ੍ਹਾਂ ਦੇ ਅੰਗਰੱਖਿਅਕ ਨਵਾਜ਼ ’ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ ਤੇ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਅਸ਼ੋਕ ਨੇ ਦੋਸ਼ ਲਾਇਆ ਕਿ ਸਲਮਾਨ ਨੇ ਅਪ੍ਰੈਲ 2019 ’ਚ ਮੁੰਬਈ ਦੀ ਇਕ ਸੜਕ ’ਤੇ ਸਾਈਕਲ ਚਲਾਉਂਦੇ ਸਮੇਂ ਉਸ ਦਾ ਮੋਬਾਇਲ ਫੋਨ ਖੋਹ ਲਿਆ ਸੀ। ਉਦੋਂ ਕੁਝ ਮੀਡੀਆ ਵਾਲੇ ਸਲਮਾਨ ਦੀਆਂ ਤਸਵੀਰਾਂ ਲੈ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button