Breaking NewsD5 specialNewsPoliticsPunjab

ਜਥੇਦਾਰ ਤੇ ਲੌਂਗੋਵਾਲ ਸਾਹਮਣੇ ਲੜ ਪਈ ਕਿਰਨਜੋਤ ਕੌਰ, ਬਣਾਈ ਚਾਵਲਾ ਦੀ ਰੇਲ!

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜ਼ਟ ਜੈਕਾਰਿਆਂ ਦੀ ਗੂੰਜ ‘ਚ ਪਾਸ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ 29 ਦੇ ਕਰੀਬ ਵਿਰੋਧੀ ਐਸਜੀਪੀਸੀ ਮੈਂਬਰਾਂ ਵੱਲੋਂ ਵਿਰੋਧ ਜਤਾਇਆ ਗਿਆ ਪਰ ਐਸਜੀਪੀਸੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਆਪਣਾ ਪੱਖ ਰੱਖੇ ਜਾਣ ਦਾ ਵਿਸ਼ਵਾਸ ਦਿੱਤੇ ਜਾਣ ਤੋਂ ਬਾਅਦ ਵਿਰੋਧੀ ਮੈਂਬਰ ਸ਼ਾਂਤ ਹੋਏ।

ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ,ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!

ਇਸ ਮੌਕੇ ਖਾਸ ਗੱਲ ਇਹ ਰਹੀ ਕਿ ਬਜ਼ਟ ਇਜਲਾਸ ਤੋਂ ਬਾਅਦ ਵਿਰੋਧੀ ਪੱਖ ਦੇ ਐਸਜੀਪੀਸੀ ਮੈਂਬਰਾਂ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਤਾਂ ਬਲਵਿੰਦਰ ਬੈਂਸ, ਸੇਵਾ ਸਿੰਘ ਸੇਖਵਾਂ ਅਤੇ ਕਿਰਨਜੋਤ ਕੌਰ ਨੇ ਆਪਣੇ ਸੰਬੋਧਨ ਦੇ ਦੌਰਾਨ ਐਸਜੀਪੀਸੀ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਉਣੇ ਹੋਏ ਕਿਹਾ ਕਿ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ ਹੈ। ਇਸ ਮੌਕੇ ਕਿਰਨਜੋਤ ਕੌਰ ਨੂੰ ਅਮਰਜੀਤ ਸਿੰਘ ਚਾਵਲਾ ਨੇ ਸੰਬੋਧਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ।

ਕਰੋਨਾ ਨਾਲ ਲੜਨ ਲਈ ਦੁਨੀਆਂ ਦੇ ਸਾਰੇ ਲੋਕਾਂ ਨੂੰ ਹੋਣਾ ਪਵੇਗਾ ਇਕੱਠੇ!

ਇੰਨਾ ਹੀ ਨਹੀਂ ਇਸ ਦੌਰਾਨ ਬਲਵਿੰਦਰ ਸਿੰਘ ਬੈਂਸ ਅਤੇ ਸੇਵਾ ਸਿੰਘ ਸੇਖਵਾਂ ਵੱਲੋਂ ਵੀ ਕਾਫੀ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਐਸ.ਜੀ.ਪੀ ਸੀ ਮੈਂਬਰਾਂ ਨੂੰ ਪਾਵਨ ਸਰੂਪ ਗੁੰਮ ਹੋਣ ਦੇ ਮਾਮਲੇ ‘ਚ ਲਗਾਤਾਰ ਵਿਰੋਧ ਹੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਦੋਸ਼ੀਆਂ ‘ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button