Breaking NewsD5 specialNewsPunjabTop News

ਅੱਜ ਤੋਂ ਰੋਡਵੇਜ਼ ਕਰਮਚਾਰੀਆਂ ਦੀ ਅਨਿਸ਼ਚਿਤ ਸਮੇਂ ਲਈ ਹੜਤਾਲ ਸ਼ੁਰੂ 

ਚੰਡੀਗੜ੍ਹ : ਪੰਜਾਬ ‘ਚ ਅੱਜ ਤੋਂ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਦਰਅਸਲ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਕਾਨਟਰੈਕਟ ਕਰਮਚਾਰੀਆਂ ਨੇ ਅਨਿਸ਼ਚਿਤ ਸਮਾਂ ਹੜਤਾਲ ‘ਤੇ ਜਾਣ ਦੀ ਘੋਸ਼ਣਾ ਕੀਤੀ ਹੈ। ਪੱਕੇ ਕੀਤੇ ਜਾਣ ਦੀ ਮੰਗ ਨਾ ਮੰਨੇ ਜਾਣ ‘ਤੇ ਯੂਨੀਅਨਾਂ ਨੇ ਇਹ ਕਦਮ ਚੁੱਕਿਆ ਹੈ। ਉਥੇ ਹੀ ਸਰਕਾਰੀ ਬੱਸਾਂ ‘ਚ ਸਫਰ ਕਰਨ ਯਾਤਰੀ ਬੱਸਾਂ ਨਾ ਚੱਲਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਹਾਲਾਂਕਿ ਚੰਡੀਗੜ੍ਹ ਦੇ ਸੈਕਟਰ – 43 ਬੱਸ ਸਟੈਂਡ ‘ਤੇ ਲੋਕਾਂ ਨੂੰ ਫਿਲਹਾਲ ਪ੍ਰੇਸ਼ਾਨੀ ਨਹੀਂ ਹੋ ਰਹੀ ਹੈ ਕਿਉਂਕਿ ਅਜੇ ਪੱਕੇ ਮੁਲਾਜ਼ਮ ਬੱਸਾਂ ਚਲਾ ਰਹੇ ਹਨ।

🔴LIVE : ਮਹਾ ਪੰਚਾਇਤ ਤੋਂ ਬਾਅਦ ਵੱਡਾ ਐਲਾਨ! ਕਿਸਾਨਾਂ ਦੇ ਹੱਕ ’ਚ ਭਾਜਪਾ ਆਗੂ ! ਕਿਸਾਨਾਂ ਨੇ ਘੇਰਿਆ ਹਰਜੀਤ ਗਰੇਵਾਲ!

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਹੋਈ ਕੈਬਨਿਟ ਬੈਠਕ ਦੇ ਦੌਰਾਨ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕਾਨਟਰੈਕਟ ਵਰਕਰਾਂ ਨੂੰ ਨਿਰਾਸ਼ ਕਰ ਦਿੱਤਾ। ਬੈਠਕ ‘ਚ ਉਨ੍ਹਾਂ ਨੂੰ ਪੱਕਾ ਕਰਨ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਸਬੰਧ ‘ਚ ਕੋਈ ਘੋਸ਼ਣਾ ਹੀ ਕੀਤੀ ਗਈ। ਨਰਾਜ ਕਾਨਟਰੈਕਟ ਮੁਲਾਜ਼ਮ ਹੁਣ ਅਨਿਸ਼ਚਿਤ ਸਮਾਂ ਹੜਤਾਲ ‘ਤੇ ਚਲੇ ਗਏ ਹਨ। ਯੂਨੀਅਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਹੜਤਾਲ ‘ਚ ਸਾਡਾ ਸਮਰਥਨ ਕਰਕੇ ਇਸ ਵਿਭਾਗ ਨੂੰ ਬਚਾਉਣ ਲਈ ਸਾਡੀ ਮਦਦ ਕਰੋ।

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button