ਯੂਰਪ ‘ਚ ਇੱਕੋ ਸਮੇਂ ਕਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ; ਮੁਸਾਫ਼ਰਾਂ ‘ਚ ਦਹਿਸ਼ਤ

ਯੂਰਪ ਦੇ ਅਸਮਾਨ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਕਈ ਯਾਤਰੀ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦਾ ਰਸਤਾ ਬਦਲਣਾ ਪਿਆ ਜਾਂ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਪਿਛਲੇ ਇੱਕ ਹਫ਼ਤੇ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਵੱਡੀ ਘਟਨਾ ਹੈ, ਜਿਸ ਨੇ ਯੂਰਪੀ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ।
ਫਰਾਂਸ ਵਿੱਚ ਆਇਰਲੈਂਡ ਦੇ ਜਹਾਜ਼ ਦੀ ਲੈਂਡਿੰਗਇਸ ਸਿਲਸਿਲੇ ਵਿੱਚ ਡਬਲਿਨ ਤੋਂ ਰੋਮ ਜਾ ਰਹੀ ਏਅਰਲਿੰਗਸ ਦੀ ਉਡਾਣ ਨੰਬਰ EI402 ਨੂੰ ਸੁਰੱਖਿਆ ਕਾਰਨਾਂ ਕਰਕੇ ਫਰਾਂਸ ਦੇ ਐਵਰੂ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਨਾ ਪਿਆ। ਇਹ ਥਾਂ ਪੈਰਿਸ ਤੋਂ ਲਗਭਗ 100 ਕਿਲੋਮੀਟਰ ਪੱਛਮ ਵੱਲ ਸਥਿਤ ਹੈ।
ਇਸ ਤੋਂ ਇਲਾਵਾ ਹੇਲਸਿੰਕੀ ਤੋਂ ਰੋਮ ਆ ਰਹੇ ਫਿਨਏਅਰ ਦੇ ਇੱਕ ਜਹਾਜ਼ ਨੂੰ ਇਟਲੀ ਦੀ ਹਵਾਈ ਸੈਨਾ ਦੇ ਫਾਈਟਰ ਜੈੱਟਾਂ ਨੇ ਆਪਣੀ ਨਿਗਰਾਨੀ ਹੇਠ ਲਿਆ ਅਤੇ ਰੋਮ ਦੇ ਫਿਊਮੀਚੀਨੋ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡ ਕਰਵਾਇਆ। ਜਾਂਚ ਤੋਂ ਬਾਅਦ ਪੁਲਿਸ ਨੂੰ ਜਹਾਜ਼ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਸ ਦੇ ਨਾਲ ਹੀ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਦੇ ਜ਼ਾਵੇਨਟਮ ਹਵਾਈ ਅੱਡੇ ‘ਤੇ ਪੋਲੈਂਡ ਦੀ ‘LOT’ ਏਅਰਲਾਈਨਜ਼ ਦਾ ਜਹਾਜ਼ ਉਤਾਰਿਆ ਗਿਆ, ਜਿੱਥੇ ਬਾਅਦ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਉੱਥੇ ਹੀ ਬੁਲਗਾਰੀਆ ਵਿੱਚ ਤਿੰਨ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਨ੍ਹਾਂ ਵਿੱਚੋਂ ਦੋ ਜਹਾਜ਼ ਸੋਫੀਆ ਅਤੇ ਇੱਕ ਪਲੋਵਦਿਵ ਵਿੱਚ ਉਤਾਰਿਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




