IndiaTop News

ਹਾਥਰਸ ‘ਚ ਟਰੱਕ ਨੇ ਕਾਂਵੜੀਆਂ ਦੇ ਇਕ ਜਥੇ ਨੂੰ ਕੁਚਲਿਆ, 6 ਦੀ ਮੌਤ

ਹਾਥਰਸ : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਇਕ ਬੇਕਾਬੂ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਟਰੱਕ ਨੇ ਹਰੀਦੁਆਰ ਤੋਂ ਗਵਾਲੀਅਰ ਕਾਂਵੜ ਲੈ ਕੇ ਜਾ ਰਹੇ ਕਾਂਵੜੀਆਂ ਨੂੰ ਕੁਚਲਿਆ। ਹਾਦਸੇ ’ਚ 6 ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਏ। ਦੋਹਾਂ ਜ਼ਖਮੀਆਂ ਨੂੰ ਆਗਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੇ ਸਮੇਂ ਸਾਰੇ ਲੋਕ ਇਕ ਢਾਬੇ ’ਤੇ ਖਾਣਾ ਖਾਣ ਲਈ ਠਹਿਰੇ ਸਨ। ਕਾਂਵੜ ਯਾਤਰੀਆਂ ਦਾ ਜਥਾ ਹਰੀਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਿਹਾ ਸੀ।

ਦੱਸ ਦਈਏ ਕਿ ਇਸ ਸਮੇਂ ਸਾਵਣ ਦਾ ਮਹੀਨਾ ਚਲ ਰਿਹਾ ਹੈ। ਗੰਗਾ ਘਾਟ ਤੋਂ ਕਾਂਵੜੀਆਂ ਦਾ ਜਥਾ ਪਵਿੱਤਰ ਗੰਗਾਜਲ ਲੈ ਕੇ ਆਪਣੇ-ਆਪਣੇ ਸਥਾਨਾਂ ਦੇ ਮੰਦਰਾਂ ’ਤੇ ਜਾਂਦੇ ਹਨ। ਹਾਥਰਸ ਦੇ ਆਗਰਾ ਮਾਰਗ ਵੱਡੇ ਚੌਰਾਹੇ ’ਤੇ ਤੇਜ਼ ਰਫ਼ਤਾਰ ਜਾ ਰਹੇ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਇਹ ਹਾਦਸਾ ਸ਼ਨੀਵਾਰ ਤੜਕਸਾਰ 2.30 ਵਜੇ ਦੇ ਕਰੀਬ ਵਾਪਰਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button