Breaking NewsD5 specialIndiaNewsTop News

ਯਾਤਰੀਆਂ ਨੂੰ ਹੋਵੇਗੀ ਸਹੂਲਤ, ਇਨ੍ਹਾਂ ਰੇਲ ਗੱਡੀਆਂ ਚਲਾਉਣ ਦੀ ਮਿਲੀ ਹਰੀ ਝੰਡੀ

ਨਵੀਂ ਦਿੱਲੀ : ਉੱਤਰ ਰੇਲਵੇ ਨੇ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਰੇਲ ਗੱਡੀਆਂ ਚਲਾਉਣ ਲਈ ਹਰੀ ਝੰਡੀ ਦਿੱਤੀ ਹੈ। ਖ਼ਬਰਾਂ ਦੇ ਅਨੁਸਾਰ ਟ੍ਰੇਨ ਨੰਬਰ 09241 ਇੰਦੌਰ – ਉਧਮਪੁਰ ਹੋ ਕੇ ਜਲੰਧਰ ਸੁਪਰਫਾਸਟ ਸਪੈਸ਼ਲ ਐਕਸਪ੍ਰੈਸ ਟ੍ਰੇਨ ਹਫਤਾਵਾਰੀ 22 ਫਰਵਰੀ ਤੋਂ ਹਰ ਇੱਕ ਸੋਮਵਾਰ ਨੂੰ ਚੱਲੇਗੀ ਜਦਕਿ ਟ੍ਰੇਨ ਨੰਬਰ 09242 ਉਧਮਪੁਰ – ਇੰਦੌਰ 24 ਫਰਵਰੀ ਤੋਂ ਹਰ ਇੱਕ ਬੁੱਧਵਾਰ ਨੂੰ ਇੰਦੌਰ ਲਈ ਰਵਾਨਾ ਹੋਵੇਗੀ। ਇਹ ਰੇਲ ਗੱਡੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਟ੍ਰੇਨ ਦਾ ਸਟਾਪਸ ਦੇਵਾਸ, ਉਜੈਨ, ਨਾਗਦਾ, ਭਵਾਨੀ ਮੰਡੀ, ਕੋਟਾ, ਸਵਾਈ ਮਾਧੋਪੁਰ, ਮਥੁਰਾ, ਦਿੱਲੀ, ਸਫਦਰਜੰਗ, ਰੋਹਤਕ, ਜੀਂਦ, ਜਾਖਲ, ਧੂਰੀ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨ ਸ਼ਾਮਲ ਹਨ। ਇਹ ਟ੍ਰੇਨ ਦੋਵਾਂ ਦਿਸ਼ਾਵਾਂ ‘ਚ ਇਸ ਸਟੇਸ਼ਨਾਂ ‘ਤੇ ਰੁੱਕਣਗੀਆਂ।

ਬੀਜੇਪੀ ਦਾ ਹੋਇਆ ਪੱਤਾ ਸਾਫ! ਮੋਦੀ ਦੀ ਉੱਡੀ ਨੀਂਦ, ਕਿਸਾਨਾਂ ਦੀ ਹੋਈ ਵੱਡੀ ਜਿੱਤ || || Gal Sachi Hai

ਟ੍ਰੇਨ ਨੰਬਰ 09307 ਇੰਦੌਰ – ਚੰਡੀਗੜ੍ਹ ਸਪੇਸ਼ਲ ਐਕਸਪ੍ਰੈਸ ਹਫਤਾਵਾਰੀ 25 ਫਰਵਰੀ ਤੋਂ ਹਰ ਇੱਕ ਵੀਰਵਾਰ ਨੂੰ ਚਲੇਗੀ ਅਤੇ ਟ੍ਰੇਨ ਨੰਬਰ 09307 ਚੰਡੀਗੜ੍ਹ- ਇੰਦੌਰ 26 ਫਰਵਰੀ ਤੋਂ ਹਰ ਇੱਕ ਸ਼ੁੱਕਰਵਾਰ ਨੂੰ ਰਵਾਨਾ ਹੋਇਆ ਕਰਨਗੀਆਂ। ਇਹ ਟ੍ਰੇਨ ਅੰਬਾਲਾ ਕੈਂਟ – ਯਮੁਨਾਨਗਰ – ਜਗਾਧਰੀ – ਸਹਾਰਨਪੁਰ- ਮੇਰਠ – ਫਰੀਦਾਬਾਦ ਦੇ ਰਸਤੇ ਹੋ ਕੇ ਜਾਣਗੀਆਂ। ਇਹ ਰੇਲ ਗੱਡੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਰੇਲਵੇ ਨੇ ਕਿਹਾ ਹੈ ਕਿ ਉਪਰੋਕਤ ਸਾਰੇ ਵਿਸ਼ੇਸ਼ ਰੇਲ ਗੱਡੀਆਂ ‘ਚ ਸਿਰਫ਼ ਰਾਖਵੀਂਆਂ ਸ਼੍ਰੇਣੀ ਦੇ ਡਿੱਬੇ ਹੀ ਹੋਣਗੇ।

BREAKING-ਖੇਤੀਬਾੜੀ ਮੰਤਰੀ ਨੇ ਦੱਸੀ ਪ੍ਰਧਾਨ ਮੰਤਰੀ ਦੀ ਗੱਲ!ਹੁਣੇ ਦਿੱਤੀ ਕਿਸਾਨਾਂ ਨੂੰ ਖੁਸ਼ਖਬਰੀ!

ਉੱਥੇ ਹੀ, ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਉੱਤਰ ਰੇਲਵੇ ਨੇ ਮੰਡਲ ਨੂੰ 4 ਹੋਰ ਟ੍ਰੇਨ ਚਲਾਉਣ ਦੀ ਆਗਿਆ ਦਿੱਤੀ ਹੈ। ਜਿਨ੍ਹਾਂ ‘ਚ ਟ੍ਰੇਨ ਨੰਬਰ 04633 ਜਲੰਧਰ ਸਿਟੀ – ਫਿਰੋਜ਼ਪੁਰ ਸਪੈਸ਼ਲ, 04634 ਫਿਰੋਜ਼ਪੁਰ – ਜਲੰਧਰ ਸਿਟੀ, 04637 ਜਲੰਧਰ ਸਿਟੀ – ਫਿਰੋਜ਼ਪੁਰ ਸਪੈਸ਼ਲ ਅਤੇ ਟ੍ਰੇਨ ਨੰਬਰ 04638 ਫਿਰੋਜ਼ਪੁਰ – ਜਲੰਧਰ ਸਿਟੀ ਸਪੈਸ਼ਲ ਟ੍ਰੇਨ ਸ਼ਾਮਿਲ ਹਨ। ਇਸ ਟ੍ਰੇਨਾਂ ਦਾ ਸੰਚਾਲਨ 22 ਫਰਵਰੀ ਤੋਂ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button