Breaking NewsD5 specialNewsPoliticsPunjabSports

ਕਬੱਡੀ ਖਿਡਾਰੀ ਪੱਪੀ ਦੇ ਹੋਏ ਕਤਲ ਦੀ ਮਲੂਕਾ ਵਲੋਂ ਸ਼ਖਤ ਸ਼ਬਦਾਂ ‘ਚ ਨਿਖੇਧੀ

ਰਾਸ਼ਟਰਪਤੀ ਵਲੋਂ ਮੇਜਰ ਧਿਆਨ ਚੰਦ ਐਵਾਰਡ ਨਾਲ ਨਵਾਜੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮੰਨਾ ਦਾ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਜ਼ੋਰਦਾਰ ਸਵਾਗਤ

ਕਬੱਡੀ ਇੱਕ ਅਜਿਹਾ ਖੇਡ ਹੈ ਜਿਸ ਵਿੱਚ ਦਿਲ, ਦਿਮਾਗ ‘ਤੇ ਸ਼ਰੀਰ ਹਮੇਸ਼ਾ ਤੰਦਰੁਸਤ ਰਹਿੰਦਾ : ਪ੍ਰਧਾਨ ਮਲੂਕਾ

ਮੋਹਾਲੀ : ਪੰਜਾਬ ਅਤੇ ਹੋਰ ਮੁਲਕਾਂ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੇ ਅਤੇ ਖੇਡ ਦਿਵਸ ‘ਤੇ ਰਾਸ਼ਟਰਪਤੀ ਮੇਜਰ ਧਿਆਨ ਚੰਦ ਅਵਾਰਡ ਨਾਲ ਨਵਾਜੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਨੂੰ ਖੇਡ-ਪ੍ਰਮੋਟਰ ‘ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵਲੋਂ ਟ੍ਰੋਫੀ (ਮੋਮੈਂਟੋ) ਦੇ ਕੇ ਸਨਮਾਨਿਤ ਕੀਤਾ ਗਿਆ। ਮੋਹਾਲੀ ਫੇਜ਼-3ਏ ਵਿਚਾਲੇ ਕਾਮਾ ਹੋਟਲ ਵਿੱਚ ਰੱਖੀ ਗਈ ਉੱਚ ਪੱਧਰੀ ਪ੍ਰੈਸ ਕਾਨਫਰੰਸ ‘ਚ ਕੌਮਾਂਤਰੀ ਕਬੱਡੀ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਵਲੋਂ ਮੁੱਖ ਸ਼ਖਸ਼ੀਅਤਾਂ ਮਨਪ੍ਰੀਤ ਸਿੰਘ ਮਾਨਾ ‘ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੇ ਪਹੁੰਚਣ ‘ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਸੁਖਬੀਰ ਬਾਦਲ ਨੇ ਖੁਸ਼ ਕੀਤੇ ਲੋਕ, ਵੋਟਾਂ ਦਾ ਮੋੜਿਆ ਮੁੱਲ, ਕੀਤਾ ਵੱਡਾ ਐਲਾਨ

ਇਸ ਮੌਕੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਨੇ ਦੱਸਿਆ ਕਿ ਕਬੱਡੀ ਉਸਦਾ ਮਾਰਗ-ਦਰਸ਼ਕ ਹੈ ਅਤੇ ਇਹ ਸਨਮਾਨ ਦੇਕੇ ਉਹਨਾਂ ਮੇਰੀ ਮਾਂ-ਖੇਡ ਸਬੰਧੀ ਜਿੰਮੇਵਾਰੀ ਨੂੰ ਵਧਾਇਆ ਹੈ। ਮਨਪ੍ਰੀਤ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਸਦਾ ਸੁਪਨਾ ਹੈ ਅਤੇ ਉਹ ਨੌਜਵਾਨਾਂ ਨਾਲ ਮਿਲਕੇ ਇਸਨੂੰ ਸਾਕਾਰ ਕਰਨ ਲਈ ਲੱਗਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਜਿਸ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਦਾ ਖੇਡਾਂ ਵੱਲ ਰੁਝਾਨ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਬੱਡੀ ਇੱਕ ਅਜਿਹਾ ਖੇਡ ਹੈ ਜਿਸ ਵਿੱਚ ਦਿਲ, ਦਿਮਾਗ ‘ਤੇ ਸ਼ਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ।

ਐਤਕੀਂ ਤਾਂ ਭਗਵੰਤ ਮਾਨ ਨੇ ਹੱਦ ਈ ਕਰਤੀ, ਕੈਪਟਨ ਦੇ ਅਜਿਹਾ ਪਿਆ ਮਗਰ, ਹਸਾ-ਹਸਾ ਲੋਕ ਕਰਤੇ ਦੂਹਰੇ

ਉਨ੍ਹਾਂ ਅੱਗੇ ਦੱਸਿਆ ਕਿ ਅਕਾਲੀ -ਭਾਜਪਾ ਸਰਕਾਰ ਵਲੋਂ ਪੰਜਾਬ ਵਿੱਚ ਇੰਟਰਨੈਸ਼ਨਲ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਪਰ ਜਦੋਂ ਦੀ ਕਮਾਨ ਕਾਂਗਰਸ ਸਰਕਾਰ ਦੇ ਹੱਥ ਵਿੱਚ ਆਈ ਹੈ ਉਸ ਦਿਨ ਤੋਂ ਬਾਅਦ ਕਬੱਡੀ ਖੇਡ ਦਾ ਰੁਤਬਾ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਡਾਂਵਾਡੋਲ ਹੈ ਇਸੇ ਲਈ ਆਏ ਦਿਨ ਕਤਲ, ਚੋਰੀ ਡਕੈਤੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜਿਸਦੀ ਮਿਸਾਲ ਬੀਤੀ 30 ਅਗਸਤ ਨੂੰ ਗੁਰਮੇਜ ਸਿੰਘ ਉਰਫ਼ ਪੱਪੀ ਭਗਵਾਨਪੁਰ ਦਾ 6 ਨੌਜਵਾਨਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਨਾਲ ਕੁੱਝ ਦਿਨ ਪਹਿਲਾਂ ਬਠਿੰਡਾ ‘ਚ ਅਕਾਲੀ ਲੀਡਰ ਸੁਖਨ ਸੰਧੂ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸਦੀ ਉਹ ਸ਼ਖਤ ਸ਼ਬਦਾਂ ਵਿੱਚ ਸਰਕਾਰ ਨਿਖੇਦੀ ਕਰਦੇ ਹਨ।

ਜ਼ਖਮੀ ਹੋਏ ਬੈਂਸ ਨੇ ਫਿਰ ਮਾਰੀ ਬੜ੍ਹਕ,ਕਰਤਾ ਵੱਡਾ ਐਲਾਨ

ਕੌਮਾਂਤਰੀ ਕਬੱਡੀ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਅਤੇ ਨਰਿੰਦਰ ਸਿੰਘ ਕੰਗ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਮੰਗ ਕੀਤੀ ਹੈ ਕਿ ਉਹ ਵੀ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਵਾਂਗੂੰ ਪੰਜਾਬ ਲਈ ਖੇਡਾਂ ਵਿੱਚ ਨਾਂ ਰੌਸ਼ਨ ਕਰਨ ਅਤੇ ਨਸ਼ੇ ਵਰਗੀ ਨਮ ਮੁਰਾਦ ਬਿਮਾਰੀ ਤੋਂ ਦੂਰ ਰਹਿਣ।ਇਸ ਮੌਕੇ ਹੋਰਾਂ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਜਰਨਲ ਸਕੱਤਰ ਅਮਨਪ੍ਰੀਤ ਸਿੰਘ ਮੱਲੀ, ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਸਿੰਘ ਬਾਬਾ, ਕੌਮਾਂਤਰੀ ਕਬੱਡੀ ਪ੍ਰਮੋਟਰ ਨਰਿੰਦਰ ਸਿੰਘ ਕੰਗ, ਇੰਦਰਜੀਤ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਧਰਮ ਸਿੰਘ ਜਰਨਲ ਸਕੱਤਰ, ਨਿਰਮਲ ਸਿੰਘ ਸਮੇਤ ਮੈਂਬਰ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button