Breaking NewsD5 specialIndiaNewsPunjab

ਪਿਆਜ਼ ਤੋਂ ਬਾਅਦ ਹੁਣ ਦੁੱਗਣੀਆਂ ਹੋਈਆ ਆਲੂ ਦੀਆਂ ਕੀਮਤਾਂ

ਨਵੀਂ ਦਿੱਲੀ : ਆਮ ਆਦਮੀ ਦੀ ਜੇਬ ਤੇ ਹੋਰ ਜ਼ਿਆਦਾ ਭਾਰੀ ਪੈਣ ਵਾਲਾ ਸਬਜ਼ੀਆਂ ਖਰੀਦਣਾ, ਕਿਉਂਕਿ ਪਿਆਜ਼ ਅਤੇ ਦਾਲਾਂ ਦੀ ਕੀਮਤ ਤੋਂ ਬਾਅਦ ਹੁਣ ਆਲੂ ਦੀ ਕੀਮਤ ਅਸਮਾਨ ਛੂਹ ਰਹੀਆਂ ਹੈ। ਪਿਛਲੇ 10 ਦਿਨਾਂ ‘ਚ ਆਲੂ ਦੀ ਰਿਟੇਲ ਕੀਮਤ 100 ਫ਼ੀਸਦੀ ਤੋਂ ਜ਼ਿਆਦਾ ਵੱਧ ਗਈ ਹੈ। ਆਲੂ ਦੀ ਕੀਮਤ 40-50 ਰੁਪਏ ਕਿਲੋ ਰੁਪਏ ਕਿਲੋ ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਦਸੰਬਰ ‘ਚ
ਇਸਦੀ ਕੀਮਤ ਦੋ ਤਿੰਨ ਗੁਣਾ ਵਧੀ ਹੈ।

DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ

ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਆਲੂ ਦੀਆਂ ਕੀਮਤਾਂ ਕੁਝ ਦਿਨਾਂ ‘ਚ ਸਮਾਨ ਹੋ ਜਾਣਗੀਆਂ। ਦਿੱਲੀ ਦੇ ਰਿਟੇਲ ਬਾਜ਼ਾਰਾਂ ਵਿੱਚ ਸ਼ਨੀਵਾਰ ਨੂੰ ਆਲੂ ਦੀ ਔਸਤ ਕੀਮਤ 40 ਰੁਪਏ ਕਿਲੋ ਸੀ, ਜੋ ਅਗਲੇ ਦਿਨ 50 ਰੁਪਏ ਤੱਕ ਵਿਕਿਆ। ਪਿਛਲੇ ਹਫ਼ਤੇ  ਇਹ 20 ਤੋਂ 25 ਰੁਪਏ ਦੀ ਰੇਂਜ ਵਿੱਚ ਸੀ। ਆਜ਼ਾਦਪੁਰ ਮੰਡੀ ਵਿੱਚ ਜ਼ਿਆਦਾਤਰ ਥੋਕ ਕੀਮਤ 21 ਰੁਪਏ ਕਿਲੋ ਸੀ, ਜੋ ਦਸੰਬਰ 2018 ਵਿੱਚ 6-10 ਰੁਪਏ ਕਿਲੋ ਸੀ।

ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ

ਇਸਦੀ ਵਜ੍ਹਾ ਆਲੂ ਕਾਰੋਬਾਰੀਆਂ ਨੇ ਪੰਜਾਬ ਵਿੱਚ ਆਏ ਨਵੇਂ ਆਲੂ ਦੀ ਆਮਦ ਵਿੱਚ ਕਮੀ ਅਤੇ ਬਾਰਿਸ਼ ਦੇ ਚੱਲਦੇ ਪ੍ਰਭਾਵਿਤ ਹੋਣ ਦੇ ਨਾਲ ਕੀਮਤ ਵੱਧ ਗਈ। ਆਲੂ ਦੀਆਂ ਕੀਮਤਾਂ ਦਾ ਟਰੈਂਡ ਪਿਆਜ਼ ਤੋਂ ਬਿਲਕੁਲ ਅਲੱਗ ਹੈ। ਇਹ ਵਾਧਾ ਤਕਨੀਕੀ ਹੈ, ਜੋ ਜ਼ਲਦ ਹੀ ਸਮਾਨ ਹੋ ਜਾਵੇਗਾ। ਹਾਲਾਂਕਿ ਰਿਟੇਲ ਕੀਮਤਾਂ 20-25 ਦੀ ਕੀਮਤ ਤੱਕ ਹੀ ਰਹਿਣਗੀਆਂ। ਯੂਪੀ ਵਿੱਚ ਨਵੀਂ ਆਲੂ ਦੀ ਸਪਲਾਈ ਜਨਵਰੀ-ਫਰਵਰੀ ਤੋਂ ਸ਼ੁਰੂ ਹੁੰਦੀ ਹੈ। ਆਲੂ ਤੋਂ ਇਲਾਵਾ ਜ਼ਿਆਦਾਤਰ ਹਰੀ ਸਬਜ਼ੀਆਂ ਵੀ ਬਾਰਿਸ਼ ਅਤੇ ਗੜ੍ਹੇਮਾਰੀ ਦੇ ਕਾਰਨ ਮਹਿੰਗੀਆਂ ਹੋ ਗਈਆਂ ਹਨ। ਗੋਭੀ, ਪਾਲਕ, ਟਮਾਟਰ ਦੀਆਂ ਪਿਛਲੀ ਦਸੰਬਰ ਦੇ ਮੁਕਾਬਲੇ 50-60% ਜ਼ਿਆਦਾ ਹੈ।

ਗੋਲਕ ਲੁੱਟਣ ਵਾਲਿਆਂ ਦਾ ਟੋਲਾ ਟਕਸਾਲੀ ਅਕਾਲੀ ਦਲ, ਜੀ.ਕੇ ਕੋਲ ‘ਗੋਲਕ ਚੋਰ’ ਦਾ ਸਰਟੀਫਿਕੇਟ

ਮਹਿੰਗਾ ਹੋਇਆ ਦੁੱਧ
ਆਲੂ, ਪਿਆਜ਼, ਦੁੱਧ ਜਿਹੀ ਆਮ ਚੀਜ਼ਾਂ ਦੀਆਂ ਕੀਮਤਾਂ ਇਸ ਸਾਲ 15 ਤੋਂ 700 ਫ਼ੀਸਦੀ ਤੱਕ ਵਧੀ ਹੈ। ਦਿੱਲੀ ਵਿੱਚ ਮਦਰ ਡਾਇਰੀ
ਅਤੇ ਅਮੁੱਲ ਦੁੱਧ ਦੀਆਂ ਕੀਮਤਾਂ ਛੇ ਮਹੀਨਿਆਂ ‘ਚ ਹੀ 10% ਵਧੀਆਂ ਹਨ। ਦੋਵੇਂ ਕੰਪਨੀਆਂ ਨੇ ਮਈ ਦੇ ਆਖਿਰ ਵਿੱਚ 2 ਰਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋਇਆ ਹੈ। ਜਦਕਿ ਸ਼ਨੀਵਾਰ ਨੂੰ ਇੱਕ ਬਾਰ ਫੇਰ 3 ਰੁਪਏ ਲੀਟਰ ਦਾ ਵਾਧਾ ਦੇਖਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button