
ਪੁਣੇ ਹਵਾਈ ਅੱਡੇ ਦਾ ਰਨਵੇਅ ਸ਼ੁੱਕਰਵਾਰ ਦੇਰ ਰਾਤ ਇਕ ਆਈ.ਏ.ਐਫ਼.ਜਹਾਜ਼ ਵਲੋਂ ਸਖ਼ਤ ਲੈਂਡਿੰਗ ਕਰਨ ਤੋਂ ਬਾਅਦ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਭਾਰਤੀ ਹਵਾਈ ਸੈਨਾ ਦੇ ਅਨੁਸਾਰ ਇਸ ਘਟਨਾ ਕਾਰਨ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਅੱਠ ਘੰਟਿਆਂ ਲਈ ਪ੍ਰਭਾਵਿਤ ਰਿਹਾ।
ਆਈ.ਏ.ਐਫ਼. ਦੇ ਅਨੁਸਾਰ ਲੈਂਡਿੰਗ ਘਟਨਾ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਰਨਵੇ ਨੂੰ ਤੁਰੰਤ ਬੰਦ ਕਰਨਾ ਪਿਆ। ਜਹਾਜ਼ ਦਾ ਅਮਲਾ ਸੁਰੱਖਿਅਤ ਹੈ ਤੇ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਅੱਜ ਸਵੇਰੇ 7:30 ਵਜੇ ਤੋਂ ਬਾਅਦ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਆਮ ਵਾਂਗ ਸ਼ੁਰੂ ਹੋ ਗਿਆ। ਹਵਾਈ ਅੱਡੇ ਦੇ ਨਿਰਦੇਸ਼ਕ ਦੇ ਅਨੁਸਾਰ ਪੰਜ ਏਅਰਲਾਈਨਾਂ ਦੀਆਂ 91 ਉਡਾਣਾਂ ਨੂੰ ਰੱਦ ਕਰਨਾ ਪਿਆ।
ਰੱਦ ਕੀਤੀਆਂ ਗਈਆਂ ਉਡਾਣਾਂ ਵਿਚ ਇੰਡੀਗੋ ਦੀਆਂ 65 ਉਡਾਣਾਂ, ਏਅਰ ਇੰਡੀਆ ਦੀਆਂ ਛੇ, ਸਪਾਈਸਜੈੱਟ ਦੀਆਂ ਪੰਜ, ਅਕਾਸਾ ਏਅਰ ਦੀਆਂ ਪੰਜ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ 10 ਉਡਾਣਾਂ ਸ਼ਾਮਿਲ ਹਨ। ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਲਗਭਗ 10:25 ਵਜੇ ਇਕ ਲੜਾਕੂ ਜਹਾਜ਼ ਦਾ ਅੰਡਰਕੈਰੇਜ (ਲੈਂਡਿੰਗ ਗੀਅਰ) ਲੈਂਡਿੰਗ ਦੌਰਾਨ ਫੇਲ੍ਹ ਹੋ ਗਿਆ, ਜਿਸ ਕਾਰਨ ਰਨਵੇਅ ’ਤੇ ਰੁਕਾਵਟ ਆ ਗਈ।
ਦਆਮ ਤੌਰ ‘ਤੇ ਇਕ ਜਹਾਜ਼ ਹੌਲੀ ਅਤੇ ਸੁਚਾਰੂ ਢੰਗ ਨਾਲ ਲੈਂਡ ਕਰਦਾ ਹੈ। ਹਾਲਾਂਕਿ ਜੇਕਰ ਇਹ ਰਨਵੇਅ ਨਾਲ ਬਹੁਤ ਜ਼ੋਰ ਦੀ ਟਕਰਾ ਜਆਏ ਜਾਂ ਤੇਜ਼ੀ ਨਾਲ ਹੇਠਾਂ ਉਤਰੇ ਤਾਂ ਇਸ ਨੂੰ ਹਾਰਡ ਲੈਂਡਿੰਗ ਕਿਹਾ ਜਾਂਦਾ ਹੈ। ਹਾਰਡ ਲੈਂਡਿੰਗ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿਚ ਖਰਾਬ ਮੌਸਮ (ਤੇਜ਼ ਹਵਾਵਾਂ, ਤੂਫਾਨ), ਗਣਨਾ ਵਿਚ ਪਾਇਲਟ ਦੀਆਂ ਗਲਤੀਆਂ ਜਾਂ ਹਵਾ ਦੇ ਦਬਾਅ ਵਿਚ ਅਚਾਨਕ ਬਦਲਾਅ ਸ਼ਾਮਿਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




