Breaking NewsD5 specialNewsPoliticsPunjab

ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਪਿੱਛੇ ਕਾਂਗਰਸ ਦਾ ਹੱਥ

ਹੁਸ਼ਿਆਰਪੁਰ : ਕਿਸਾਨ ਅੰਦੋਲਨ ਦੇ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ‘ਚ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਪਿੱਛੇ ਕਾਂਗਰਸੀ ਕਰਮਚਾਰੀਆਂ ਦਾ ਹੱਥ ਹੈ।

ਸੰਘਰਸ਼ ‘ਚ ਆਇਆ ਅਜੀਬ ਬੰਦਾ !ਸ਼ੱਕ ਪੈਣ ‘ਤੇ ਫੜਿਆ ਗਿਆ ! ਜੇ ਨਾ ਫੜਿਆ ਜਾਂਦਾ ਹੋਣਾ ਸੀ ਵੱਡਾ ਕਾਂਡ !

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਇਸ ‘ਚ ਸ਼ਾਮਿਲ ਹਨ ਕਿਉਂਕਿ ਲਾਅ ਐਂਡ ਆਰਡਰ ਦੇਖਣਾ ਉਨ੍ਹਾਂ ਦਾ ਕੰਮ ਹੈ। ਉਹ ਇਹ ਸਭ ਦੇਖਣ ‘ਚ ਫੇਲ ਹੋ ਗਏ ਹਨ। ਜਿਸ ਤਰ੍ਹਾਂ ਨਾਲ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਸ ਨਾਲ ਆਉਣ ਵਾਲੇ ਸਮੇਂ ‘ਚ ਕੋਈ ਵੀ ਇੰਡਸਟਰੀ ਪੰਜਾਬ ਦਾ ਰੁਖ਼ ਨਹੀਂ ਕਰੇਗੀ। ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ  ਦੇ ਕਈ ਜ਼ਿਲ੍ਹਿਆਂ ‘ਚ ਤਕਰੀਬਨ 1650  ਦੇ ਕਰੀਬ ਮੋਬਾਇਲ ਟਾਵਰ ਤੋੜਨ ਦੇ ਮਾਮਲੇ ਸਾਹਮਣੇ ਆਏ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button