Breaking NewsD5 specialNewsPunjab

‘ਮੈਂ ਵੀ ਹਰਜੀਤ’ ਪੰਜਾਬ ਪੁਲਿਸ ਦਾ ਆਪਣੇ ਬਹਾਦੁਰ ਜਵਾਨ ਨੂੰ ਅਨੌਖਾ ਸਨਮਾਨ

ਪਟਿਆਲਾ : ਪੰਜਾਬ ਪੁਲਿਸ ਦੇ ਹਰ ਜਵਾਨ ਨੇ ਸੋਮਵਾਰ ਸਵੇਰੇ ਇੱਕ ਹੀ ਨਾਅਰਾ ‘ਮੈਂ ਵੀ ਹਾਂ ਹਰਜੀਤ ਸਿੰਘ’ ਦਾ ਨਾਅਰਾ ਲਗਾਇਆ। 80 ਹਜ਼ਾਰ ਜਵਾਨਾਂ ਦੇ ਸੀਨੇ ‘ਤੇ ਨੇਮ ਪਲੇਟ ਵੀ ਇੱਕ ਹੀ ਸੀ, ਯਾਨੀ ਪੰਜਾਬ ਪੁਲਿਸ ਦਾ ਹਰ ਜਵਾਨ ਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਅਨੌਖੇ ਤਰੀਕੇ ਨਾਲ ਸਲਾਮ ਕਰ ਰਿਹਾ ਹੈ। ਇੰਨਾ ਹੀ ਨਹੀਂ, ਖੁਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਸੀਨੇ ‘ਤੇ ਵੀ ਹਰਜੀਤ ਸਿੰਘ ਦੇ ਨਾਂ ਦੀ ਪਲੇਟ ਲੱਗੀ ਹੋਈ ਦੇਖੀ ਗਈ। ਐਸਆਈ ਹਰਜੀਤ ਸਿੰਘ ਇਸ ਸਮੇਂ ਚੰਡੀਗੜ੍ਹ ਪੀਜੀਆਈ ‘ਚ ਭਰਤੀ ਹਨ।

NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi

ਹਰਜੀਤ ਦਾ ਡਿਊਟੀ ਦੇ ਪ੍ਰਤੀ ਸਮਰਪਣ ਅਤੇ ਬਹਾਦਰੀ ਨੂੰ ਦੇਖਦੇ ਹੋਏ ਪੰਜਾਬ ਦੀ ਅਮਰਿੰਦਰ ਸਰਕਾਰ ਨੇ ਹਰਜੀਤ ਸਿੰਘ ਨੂੰ ਏਐਸਆਈ ਤੋਂ ਪ੍ਰਮੋਟ ਕਰਕੇ ਐਸਆਈ ਬਣਾ ਦਿੱਤਾ ਗਿਆ ਹੈ। ਅਮਰਿੰਦਰ ਨੇ ਆਪ ਪੀਜੀਆਈ ‘ਚ ਭਰਤੀ ਹਰਜੀਤ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਤੁਸੀ ਸੱਚ ‘ਚ ਬਹੁਤ ਬਹਾਦੁਰ ਹੋ। ਉਥੇ ਹੀ ਇ ਤੋਂ ਬਾਅਦ ਹੁਣ ਸੋਮਵਾਰ ਨੂੰ ਅਨੌਖੇ ਤਰੀਕੇ ਨਾਲ ਹਰਜੀਤ ਦਾ ਸਨਮਾਨ ਕੀਤਾ ਗਿਆ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ 80 ਹਜ਼ਾਰ ਪੁਲਿਸਕਰਮੀਆਂ ਦੀ ਨੇਮ ਪਲੇਟ ‘ਤੇ ਸੋਮਵਾਰ ਨੂੰ ਐਸਆਈ ਹਰਜੀਤ ਸਿੰਘ ਦਾ ਨਾਮ ਲਿਖਿਆ। ਸਾਰੇ ਪੁਲਿਸਕਰਮੀ ਆਪਣੀ ਨੇਮ ਪਲੇਟ ‘ਤੇ ਹਰਜੀਤ ਸਿੰਘ ਦੇ ਨਾਮ ਦੀ ਛੋਟੀ ਚਿੱਠੀ ਲਗਾਕੇ ਡਿਊਟੀ ਦੇ ਰਹੇ ਹਨ।

BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ

ਇਸਦੇ ਨਾਲ ਹੀ ‘ਮੈਂ ਵੀ ਹਾਂ ਹਰਜੀਤ ਸਿੰਘ’ (ਮੈਂ ਵੀ ਹਾਂ ਹਰਜੀਤ ਸਿੰਘ ) ਦਾ ਨਾਅਰਾ ਲਗਾ ਰਹੇ ਹਨ। ਪੰਜਾਬ ‘ਚ ਤੈਨਾਤ ਪੁਲਿਸ ਕਰਮਚਾਰੀਆਂ ਨੇ ਹਰਜੀਤ ਦੇ ਨਾਮ ਦੀ ਪਲੇਟ ਲਗਾਈ ਹੋਏ ਅਤੇ ਹੱਥ ਵਿੱਚ ਮੈਂ ਵੀ ਹਾਂ ਹਰਜੀਤ ਦਾ ਬੈਨਰ ਚੁੱਕਿਆ ਹੋਇਆ ਹੈ। ਸੂਬੇ ਦੇ 80 ਹਜ਼ਾਰ ਪੁਲਿਸਕਰਮੀ ਅੱਜ ਇੰਝ ਹੀ ਡਿਊਟੀ ਕਰਦੇ ਦੇਖੇ ਜਾ ਸਕਦੇ ਹਨ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਹਰਜੀਤ ਸਿੰਘ ਅਤੇ ਹੋਰ ਪੁਲਿਸਕਰਮੀਆਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਹੈ। ਨਾਲ ਹੀ ਇਸ ‘ਚ ਲੋਕਾਂ ਨੂੰ ਅਪੀਲ ਵੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button