
ਦਿੱਲੀ ਤੋਂ ਚੇਨਈ ਜਾਣ ਵਾਲੀ ਇੰਡੀਗੋ ਦੀ ਇੱਕ ਉਡਾਣ ਨੂੰ ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਹਵਾਈ ਅੱਡੇ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਧਮਕੀ ਮਿਲਣ ਮਗਰੋਂ ਜਹਾਜ਼ ਨੂੰ ਤਲਾਸ਼ੀ ਲਈ ਇਕਾਂਤ ਥਾਂ ’ਤੇ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਡਾਣ ਨਹੀਂ ਭਰੀ ਗਈ।ਜਾਣਕਾਰੀ ਅਨੁਸਾਰ, ਏਅਰਬੱਸ ਏ321 ਨਿਓ ਜਹਾਜ਼ ਰਾਹੀਂ ਚਲਾਈ ਜਾਣ ਵਾਲੀ ਇੰਡੀਗੋ ਦੀ ਉਡਾਣ 6ਈ 6091 ਨੇ ਦੁਪਹਿਰ ਕਰੀਬ 3:15 ਵਜੇ ਦਿੱਲੀ ਤੋਂ ਚੇਨਈ ਲਈ ਰਵਾਨਾ ਹੋਣਾ ਸੀ। ਸੂਤਰਾਂ ਮੁਤਾਬਕ, ਹਵਾਈ ਆਵਾਜਾਈ ਕੰਟਰੋਲ (ਏਟੀਸੀ) ਨੂੰ ਫ਼ੋਨ ਰਾਹੀਂ ਉਡਾਣ ਸਬੰਧੀ ਧਮਕੀ ਭਰਿਆ ਸੁਨੇਹਾ ਮਿਲਣ ਦੀ ਜਾਣਕਾਰੀ ਦਿੱਤੀ ਗਈ।ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਇੱਕ ਪਖਾਨੇ ਵਿੱਚ ਸੁਨੇਹਾ ਮਿਲਿਆ ਸੀ, ਜਿਸ ਵਿੱਚ ਲਿਖਿਆ ਸੀ ਕਿ ਉਡਾਣ 6ਈ 6091 ਨੂੰ ਉਡਾਣ ਨਾ ਭਰਨ ਦਿੱਤਾ ਜਾਵੇ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਜਹਾਜ਼ ਦੀ ਜਾਂਚ ਕਰਨ ਲਈ ਉਸ ਨੂੰ ਹਵਾਈ ਅੱਡੇ ਦੇ ਇਕਾਂਤ ਸਥਾਨ ’ਤੇ ਲਿਜਾਣ ਦਾ ਫ਼ੈਸਲਾ ਕੀਤਾ ਗਿਆ।ਸੂਤਰਾਂ ਅਨੁਸਾਰ, ਜਹਾਜ਼ ਪਹਿਲਾਂ ਹੀ ਪਾਰਕਿੰਗ ਵਾਲੀ ਥਾਂ ਤੋਂ ਬਾਹਰ ਆ ਕੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ, ਪਰ ਧਮਕੀ ਮਿਲਣ ਮਗਰੋਂ ਇਸ ਦੀ ਰਵਾਨਗੀ ਰੋਕ ਦਿੱਤੀ ਗਈ।ਫਿਲਹਾਲ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਅਤੇ ਜਾਂਚ ਦੇ ਨਤੀਜਿਆਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਇਸ ਮਾਮਲੇ ਵਿੱਚ ਇੰਡੀਗੋ ਏਅਰਲਾਈਨਜ਼ ਦੀ ਪ੍ਰਤੀਕਿਰਿਆ ਦੀ ਉਡੀਕ ਕੀਤੀ ਜਾ ਰਹੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




