EDITORIAL

ਮੂਸੇਵਾਲ਼ ਤੋਂ ਪੰਜਾਬ ਲਈ ਸੁਨੇਹਾ

ਦੁਨੀਆ ਦਾ ਸਾਹਿਤ ਪੜ੍ਹੋ: ਗਿ: ਹਰਪਾਲ ਸਿੰਘ

ਅਮਰਜੀਤ ਸਿੰਘ ਵੜੈਚ

(94178-01988)

ਕੱਲ੍ਹ ਸਿਧੂ ਮੂਸੇਵਾਲ਼ੇ ਦੀ ਅੰਤਿਮ ਅਰਦਾਸ ਸਮੇਂ ਕਈ ਕੁਝ ਨਿਕਲ਼ਕੇ ਸਾਹਮਣੇ ਆਇਆ ਹੈ ; ਪਹਿਲਾ ਤਾਂ ਇਹ ਕਿ ਉਸਦੇ ਪ੍ਰਸ਼ੰਸਕ ਪੂਰੇ ਭਾਰਤ ਚੋਂ ਹੀ ਨਹੀਂ ਵਿਦੇਸ਼ਾਂ ਚੋਂ ਆਏ ਜੋ ਵੱਡੀ ਗਿਣਤੀ ਵਿੱਚ ਨੌਜਵਾਨ ਸਨ ਜਿਨ੍ਹਾਂ ਦੇ ਹੱਥਾਂ ‘ਚ ਸ਼ੁਭਦੀਪ ਦੇ ਪੋਸਟਰ ਫੜੇ ਹੋਏ ਸਨ ਅਤੇ  ਲੋਕਾਂ ਨੇ ਮੂਸੇਵਾਲ਼ਾ ਦੀਆਂ ਤਸਵੀਰਾਂ ਵਾਲ਼ੀਆਂ ਟੀ ਸ਼ਰਟਾਂ ਅਤੇ ਕਮੀਜਾਂ ਪਾਈਆਂ ਹੋਈਆਂ ਸਨ ।  ਕਈਆਂ ਨੇ ਬਾਹਾਂ ‘ਤੇ ਉਸਦੇ ਟੈਟੂ ਬਣਾਏ ਹੋਏ ਸਨ ਅਤੇ  ਉਸ ਦੇ ਪਸੰਦ ਦੇ ਟਰੈਕਟਰਾਂ ‘ਤੇ ਚੜ੍ਹ ਕੇ ਆਏ ਸਨ ।

ਦੂਜਾ ,  ਸੋਗ ਵਿੱਚ ਸ਼ਾਮਿਲ ਲੋਕਾਂ ਵਿੱਚ ਬੀਬੀਆਂ ਦੀ ਹਾਜ਼ਰੀ ਵੀ ਹੈਰਾਨੀ ਜਨਕ ਸੀ ਅਤੇ ਬਹੁਤੀਆਂ ਦੀਆਂ ਅੱਖਾਂ ‘ਚੋ ਪਰਲ-ਪਰਲ ਅੱਥਰੂ ਵਗਦੇ ਵੇਖੇ ਜਾ ਸਕਦੇ ਸਨ । ਪੰਜ ਘੰਟੇ ਤੋਂ ਲੰਮਾ ਚੱਲੇ ਭੋਗ ‘ਚ ਅਖੀਰ ਤੱਕ ਲੋਕ ਆ ਹੀ ਰਹੇ ਸਨ, ਤਿੰਨ ਤੋਂ ਚਾਰ ਲੱਖ ਦੇ ਕਰੀਬ ਦਾ  ਇਕੱਠ ਸ਼ਾਂਤੀ ਅਤੇ ਸਬਰ ਨਾਲ਼ ਬੈਠਾ ਰਿਹਾ । ਥਾਂ-ਥਾਂ ਛਬੀਲ਼ਾਂ ਲੰਗਰ,ਚਾਹ ਆਦਿ ਦਾ ਲੋਕਾਂ ਅਤੇ ਸੰਸਥਾਂਵਾ ਵੱਲੋਂ ਪ੍ਰਬੰਧ ਕਮਾਲ ਦੇ ਸਨ । ਸਮਾਗਮ ਦਾ ਸਮੁੱਚਾ ਪ੍ਰਬੰਧ ਐੱਸਜੀਪੀਸੀ ਵੱਲੋਂ ਕੀਤਾ ਗਿਆ । ਮੂਸੇਵਾਲ਼ਾ ਪੱਗ ਦਾ ਬੜਾ ਸ਼ੌਕੀਨ ਸੀ ਇਸ ਕਰਕੇ ਭੋਗ ਸਮੇਂ ਕਈ ‘ਦਸਤਾਰ ਲੰਗਰ’ ਲਾਏ ਗਏ ।

ਇਸ ਅਵਸਰ ‘ਤੇ ਕੀਰਤਨੀ ਜੱਥਾ ਵੀ ਸ੍ਰੀ ਦਰਬਾਰ ਸਾਹਿਬ ਤੋਂ ਆਇਆ ਅਤੇ ਗਿਆਨੀ ਹਰਪਾਲ ਸਿੰਘ, ਮੁੱਖ-ਗ੍ਰੰਥੀ  ਸ੍ਰੀ ਦਰਬਾਰ ਸਾਹਿਬ ਜੀ ਨੇ ਇਸ ਮੌਕੇ ਬੜਾ ਭਾਵ ਪੂਰਤ ਸੁਨੇਹਾ ਦਿਤਾ ; ਉਨ੍ਹਾਂ ਕਿਹਾ ਕਿ ਸ਼ੁੱਭਦੀਪ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਵਾਲ਼ਾ ਬੱਚਾ ਸੀ ਜਿਸ ਤੋਂ ਹਰ ਨੌਜਵਾਨ ਨੂੰ ਸਿਖਿਆ ਲੈਣੀ ਚਾਹੀਦੀ ਹੈ । ਉਨ੍ਹਾਂ ਮੂਸੇਵਾਲ਼ਾ ਦੇ ਸਸਕਾਰ ਦੀ ਤਿਆਰੀ ਸਮੇਂ ਮਾਤਾ ਚਰਨ ਕੌਰ ਵੱਲੋਂ ਆਪਣੇ ਹੱਥੀਂ ਜੂੜਾ ਕਰਨ  ਦਾ ਜ਼ਿਕਰ  ਵੀ ਵਿਸ਼ੇਸ਼ ਤੌਰ ‘ਤੇ ਕੀਤਾ ।

ਗਿਆਨੀ ਜੀ ਨੇ ਕਿਹਾ ਕਿ ਹਰ ਨੌਜਵਾਨ ਨੂੰ ਇਥੇ ਇਹ ਪ੍ਰਣ ਕਰਕੇ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਮਾਂ-ਪਿਓ ਦਾ ਮੂਸੇਵਾਲ਼ ਵਾਂਗ ਸਤਿਕਾਰ ਕਰੇਗਾ । ਮੂਸੇਵਾਲ਼ਾ ਆਪਣੇ ਮਾਂ-ਪਿਓ ਨੂੰ ਕਹਿੰਦਾ ਸੀ ਕਿ ਉਹ ਬੰਬੇ ਨਹੀਂ ਜਾਵੇਗਾ ਬਲਕਿ ਬੰਬੇ ਵਾਲਿਆਂ ਨੂੰ ਮੂਸੇਵਾਲ਼ ਆਉਣ ਲਾ ਦਵੇਗਾ ਇਹ ਸੁਨੇਹਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਪਿੰਡਾਂ ਵੱਲ ਪਰਤਣ ਦਾ ਸੁਨੇਹਾ ਸੀ । ਪਾਕਿਸਤਾਨ ਵਿੱਚ ਵੀ ਮੂਸੇਵਾਲ਼ ਦਾ ਸੋਗ ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਸੰਗੀਤ ਉਦਯੋਗ,ਫ਼ਿਲਮ ਜਗਤ ਅਤੇ  ਸਿਆਸੀ ਦਿਗਜਾਂ ਦੀ ਗ਼ੈਰ-ਹਾਜ਼ਰੀ ਬਾਰੇ ਚਰਚਾ ਹੁੰਦੀ ਰਹੀ ।

ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਗੁਰੂਆਂ ਦੀ ਧਰਤੀ ਨੂੰ ਗੈਂਗਸਟਰਾਂ ਦੀ ਧਰਤੀ ਬਣਾਉਣਾ ਚਾਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਭਾਵੇਂ ਸਰੀਰ ਅਤੇ ਜ਼ਮੀਰ ਮਰ ਜਾਵੇ ਪਰ ਸ਼ਬਦ ਨਹੀਂ ਮਰਨਾ ਚਾਹੀਦਾ ਹੈ । ਗਿਆਨੀ ਜੀ ਨੇ ਇਕੱਠ ਨੂੰ ਕਿਹਾ ਕਿ ਵਿਦਿਆ ਪ੍ਰਾਪਤ ਕੀਤੀ ਜਾਵੇ, ਕਿਤਾਬਾਂ ਅਤੇ ਦੁਨੀਆਂ ਦਾ ਸਾਹਿਤ ਪੜ੍ਹ‌ਿਆ ਜਾਵੇ । ਤੁਹਾਡੇ ‘ਚ ਤਕੜਾ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ  ਜੋ ਮੂਸੇਵਾਲ਼ ਵਿੱਚ ਸੀ । ਗਿਆਨੀ ਜੀ ਨੇ ਮੂਸੇਵਾਲ਼ਾ ਦੇ ਗੀਤਾਂ ਵਿੱਚ ਹਥਿਆਰਾਂ ਦੀ ਗੱਲ ਕਰਦਿਆਂ ਕਿਹਾ ਕਿ ਹਥਿਆਰਾਂ ਦੀ ਗੱਲ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ  ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜ‌ੀ ਨੇ ਵੀ ਕੀਤੀ ਸੀ ।

ਗੁਰੂ ਸਾਹਿਬਾਨ ਨੇ ਜ਼ੁਲਮ ਦਾ ਟਾਕਰਾ  ਅਤੇ ਸਵੈ-ਰੱਖਿਆ ਕਰਨ ਲਈ ਹਥਿਆਰਾਂ ਦੀ ਹਮਾਇਤ ਕੀਤੀ ਸੀ  ।  ਸ਼ੁਭਦੀਪ ਦੇ ਪਿਤਾ ਬਲਕੌਰ ਸਿੰਘ ਨੇ ਅਪੀਲ ਕੀਤ‌ਿ ਕਿ ਹੁਣ ਕਿਸੇ ਦਾ ਹੋਰ ਇੰਜ ਘਰ ਨਹੀਂ ਉਜੜਨਾ ਨਹੀਂ ਚਾਹੀਦਾ । ਉਨ੍ਹਾਂ ਇਹ ਵੀ ਕਿਹਾ ਕਿ  ਮੂਸੇਵਾਲ਼ੇ ਦੀ ਸਸਕਾਰ ਵਾਲ਼ੀ ਥਾਂ ‘ਤੇ ਪੈਸੇ ਨਾ ਚੜ੍ਹਾਏ ਜਾਣ ਅਤੇ ਲੋਕਾਂ ਸੋਸ਼ਲ-ਮੀਡੀਆ ‘ਤੇ ਮੂਸੇਵਾਲ਼ ਬਾਰੇ ਗ਼ਲਤ-ਮਲਤ ਕਹਾਣੀਆਂ ਨਾ ਪਾਉਣ ਜਿਸ ਨਾਲ਼ ਉਨ੍ਹਾਂ ਨੂੰ ਦੁੱਖ ਹੁੰਦਾ ਹੈ । ਸਿਧੂ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਇਥੇ ਆਏ ਲੋਕ ਬੂਟਿਆਂ ਦਾ ਪ੍ਰਸਾਦ ਲੈਕੇ ਜਾਣ ਅਤੇ ਪੂਰੇ ਪੰਜਾਬ ਨੂੰ ਹਰਾ ਭਰਾ ਬਣਾਉਣ  ਇਸ ਨਾਲ਼ ਉਨ੍ਹਾ ਨੂੰ ਸ਼ਾਂਤੀ ਮਿਲ਼ੇਗੀ ।

ਇਸ ਸਮਾਗਮ ‘ਚੋ ਵੱਡੀ ਗੱਲ ਇਹ ਉਭਰਕੇ ਆਈ ਹੈ ਕਿ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੀ ਲੋੜ ਹੈ ਜਿਸ ਲਈ ਹਰ ਪੱਧਰ ‘ਤੇ ਕਾਰਜਸ਼ੀਲ ਹੋਣ ਦੀ ਲੋੜ ਹੈ । ਇਸ ਵਕਤ ਪੰਜਾਬ ਵਿੱਚ ਕਿਸੇ ਨਿਗਰ ਲੀਡਰਸ਼ਿਪ ਦੀ ਘਾਟ ਮਹਿਸੂਸ ਹੋ ਰਹੀ ਹੈ ਜਿਸ ਦੀ ਪੂਰਤੀ ਨਵੀਂ ਪੀੜ੍ਹੀ ਵਿੱਚੋਂ ਭੱਜਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button