Breaking NewsD5 specialNewsPunjab

ਮੁਬਾਰਿਕਪੁਰ ਪਿੰਡ ਦਾ ਪੂਰਾ ਬਾਜ਼ਾਰ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਤੋਂ ਲੈ ਕੇ ਮੇਨ ਰੋਡ ਤੱਕ ਕੰਨਟੈਨਮੈਂਟ ਜ਼ੋਨ ਬਣਾਉਣ ਦਾ ਫੈਸਲਾ

ਮੋਹਾਲੀ : ਕੋਵਿਡ-19 ਦੇ ਨਿਕਲ ਰਹੇ ਪਾਜ਼ਿਟਿਵ ਕੇਸਾਂ ਨੂੰ ਮੁੱਖ ਰੱਖਦਿਆਂ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ, ਤਹਿਸੀਲਦਾਰ ਡੇਰਾਬੱਸੀ, SHO ਡੇਰਾਬੱਸੀ, ਵਲੋਂ ਪਿੰਡ ਮੁਬਾਰਿਕਪੁਰ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਗਿਆ। ਇਸ ਮੌਕੇ ਮੁਬਾਰਿਕਪੁਰ ਪਿੰਡ, ਪੰਡਤਾਂ ਵਾਲੀ ਗਲੀ ਪੰਡਵਾਲਾ ਰੋਡ , ਮੁਬਾਰਿਕਪੁਰ ਏ.ਸੀ.ਸੀ. ਸੀਮੈਂਟ ਫੈਕਟਰੀ, ਦੇ ਕੋਵਿਡ-19 ਪਾਜ਼ਿਟਿਵ ਕੇਸਾਂ ਕਰਕੇ ਪੈਦਾ ਹੋਏ ਹਾਲਾਤਾਂ ਅਤੇ ਕੰਨਟੈਨਮੈਂਟ ਜੋਨ ਦਾ ਜਾਇਜ਼ਾ ਲਿਆ ਗਿਆ।

ਆਹ ਵੇਖੋ ਪੰਜਾਬ ਦੀ ਖਿਡਾਰਨ ਭਾਂਡੇ ਮਾਂਜਣ ਲਈ ਮਜਬੂਰ, ਕਹਾਣੀ ਸੁਣ ਹੋ ਜਾਓਗੇ ਭਾਵੁਕ

ਐਸ. ਐਮ. ਓ. ਡਾ. ਸੰਗੀਤਾ ਜੈਨ ਅਤੇ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਮੁਬਾਰਿਕਪੁਰ ਪਿੰਡ ਦਾ ਪੂਰਾ ਬਜਾਰ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਮੁਬਾਰਿਕਪੁਰ ਤੋਂ ਲੈ ਕੇ ਮੇਨ ਰੋਡ ਮੁਬਾਰਿਕਪੁਰ ਤੱਕ ਕੰਨਟੈਨਮੈਂਟ ਜ਼ੋਨ ਬਣਾ ਦਿੱਤਾ ਜਾਵੇ ਕਿਉਂਕਿ ਇਸ ਥਾਂ ਦੇ ਲੋਕ ਵੱਖ ਵੱਖ ਫੈਕਟਰੀਆਂ ਵਿਚ ਕੰਮ ਕਰਦੇ ਹਨ ਅਤੇ ਇਸ ਕਰਕੇ ਕੋਵਿਡ-19 ਮਹਾਂਮਾਰੀ ਵਧਣ ਦਾ ਖਤਰਾ ਹੈ। ਪੰਡਤਾਂ ਵਾਲੀ ਗਲੀ ਵਿਚੋਂ ਇਕ ਹੀ ਪਰਿਵਾਰ ਦੇ 5 ਮੈਬਰ ਕੋਵਿਡ-19 ਪਾਜ਼ਿਟਿਵ ਨਿਕਲਣ ਕਰਕੇ ਇਸ ਗਲੀ ਨੂੰ ਵੀ ਕੰਨਟੈਨਮੈਂਟ ਜ਼ੋਨ ਬਣਾਉਣ ਲਈ ਕਿਹਾ ਗਿਆ ਕਿਉਂਕਿ ਇਸ ਗਲੀ ਵਿਚ 20 ਦੇ ਕਰੀਬ ਘਰ ਹਨ।

ਖੰਨਾ ਪੁਲਿਸ ਫਿਰ ਸਵਾਲਾਂ ਦੇ ਘੇਰੇ ‘ਚ,ਹੁਣ ਆਪਣੇ ਹੀ ਅਫ਼ਸਰ ਨਾਲ ਕੀਤਾ ਧੱਕਾ!

ਇਸ ਮੌਕੇ ਪੁਲਿਸ ਵਿਭਾਗ ਵੱਲੋਂ ਆਪਣੇ ਕਮਾਂਡੋ ਲਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਪਰੋਕਤ ਤੋਂ ਇਲਾਵਾ ਨਰਪਿੰਦਰ ਸਿੰਘ ਚੌਂਕੀ ਇੰਚਾਰਜ ਮੁਬਾਰਿਕਪੁਰ, ਰਵਿੰਦਰ ਸਿੰਘ ਐਮ.ਸੀ ਆਫਿਸ, ਰਜਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਪੁਲਿਸ ਅਮਲਾ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button