Breaking NewsD5 specialIndiaNews

ਭਾਰਤੀ ਹਵਾਈ ਖੇਤਰ ‘ਚ ਦਾਖਲ ਹੋਏ ਰਾਫੇਲ, ਥੋੜ੍ਹੀ ਦੇਰ ‘ਚ ਪਹੁੰਚਣਗੇ ਅੰਬਾਲਾ ਏਅਰਬੇਸ

ਨਵੀਂ ਦਿੱਲੀ : ਅਤਿ ਆਧੁਨਿਕ ਮਿਜ਼ਾਈਲਾਂ ਨਾਲ ਲੈਸ 5 ਰਾਫ਼ੇਲ ਜਹਾਜ਼ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਹੋ ਗਏ ਹਨ। ਹਵਾਈ ਖੇਤਰ ‘ਚ ਦਾਖ਼ਲ ਹੋਣ ‘ਤੇ ਰਾਫ਼ੇਲ ਦੇ ਪਾਇਲਟਾਂ ਨੇ ਆਈ. ਐੱਨ. ਐੱਸ. ਕੋਲਕਾਤਾ ਨਾਲ ਸੰਪਰਕ ਕੀਤਾ। ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਉਡਾਣ ਭਰਨ ਮਗਰੋਂ ਇਹ ਜਹਾਜ਼ ਅੰਬਾਲਾ ਲਈ ਰਵਾਨਾ ਹੋ ਚੁੱਕੇ ਹਨ। ਇਸ ਦੇ ਪਹੁੰਚਣ ਤੋਂ ਪਹਿਲਾਂ ਅੰਬਾਲਾ ਦੀ ਜਨਤਾ ਰਾਫੇਲ ਦੀ ਇਕ ਝਲਕ ਪਾਉਣ ਦੀ ਉਡੀਕ ‘ਚ ਪਲਕਾਂ ਵਿਛਾ ਕੇ ਬੈਠੀ ਹੈ।

ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ

ਅੰਬਾਲਾ ਸਥਿਤ ਏਅਰਬੇਸ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਸਕਦੇ ਹਨ, ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਦੇ 4 ਇਲਾਕਿਆਂ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅੰਬਾਲਾ ਪ੍ਰਸ਼ਾਸਨ ਨੇ ਸੜਕਾਂ ਨੂੰ ਸੀਲ ਕਰ ਦਿੱਤਾ ਹੈ। ਸ਼ਾਮ 5 ਵਜੇ ਤੱਕ ਇਹ ਸਖਤੀ ਰਹੇਗੀ। ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਪ੍ਰਾਈਵੇਟ ਡਰੋਨ ਉਡਾਉਣ ਤੋਂ ਰੋਕਿਆ ਹੈ ਅਤੇ ਛੱਤਾਂ ‘ਤੇ ਖੜ੍ਹੇ ਹੋਣ ਅਤੇ ਤਸਵੀਰਾਂ ਖਿੱਚਣ ‘ਤੇ ਵੀ ਰੋਕ ਲਾਈ ਗਈ ਹੈ। ਅੰਬਾਲਾ ਵਿਚ ਰਾਫੇਲ ਨੂੰ ਲੈ ਕੇ ਸੜਕ ਤੋਂ ਲੈ ਕੇ ਆਸਮਾਨ ਤੱਕ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button