Breaking NewsIndiaNewsPunjabUncategorized

ਵਿਆਹ ਤੋਂ ਪਹਿਲਾਂ ਵਾਇਰਲ ਹੋਇਆ ਦੀਪਿਕਾ – ਰਣਵੀਰ ਦਾ ਰਿਸੈਪਸ਼ਨ ਕਾਰਡ, ਇਸ ਦਿਨ ਹੋਵੇਗੀ ਗਰੈਂਡ ਪਾਰਟੀ

ਮੁੰਬਈ : ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਵਿਆਹ ਦੀਆਂ ਤਿਆਰੀਆਂ ਇਟਲੀ ਦੇ ਲੇਕ ਕੋਮੋ ‘ਚ ਸ਼ੁਰੂ ਹੋ ਚੁੱਕੀਆਂ ਹਨ। 14-15 ਨਵੰਬਰ ਨੂੰ ਉਸ ਦੇ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਗ੍ਰੈਂਡ ਵੈਡਿੰਗ ਤੋਂ ਬਾਅਦ ਮੁੰਬਈ ਤੇ ਬੰਗਲੁਰੂ ‘ਚ ਰਿਸੈਪਸ਼ਨ ਪਾਰਟੀ ਆਯੋਜਨ ਹੋਵੇਗਾ। ਹਾਲ ਹੀ ‘ਚ ਹੁਣ ਦੀਪਵੀਰ ਦੇ ਮੁੰਬਈ ਰਿਸੈਪਸ਼ਨ ਦਾ ਇਨਵੀਟੇਸ਼ਨ ਕਾਰਡ ਸਾਹਮਣੇ ਆਇਆ ਹੈ। ਕਾਰਡ ਮੁਤਾਬਕ, ਮੁੰਬਈ ਰਿਸੈਪਸ਼ਨ 28 ਨਵੰਬਰ ਨੂੰ ਹੋਟਲ ਗ੍ਰੈਂਡ ਹਯਾਤ ‘ਚ ਹੋਵੇਗਾ, ਜੋ ਰਾਤ 8 ਵਜੇ ਸ਼ੁਰੂ ਹੋਵੇਗਾ।

Read Also ਦੀਪਿਕਾ-ਕੈਟਰੀਨਾ ਸਮੇਤ ਸਟਾਰਜ਼ ਦਾ ਦਿਖਿਆ ਸ਼ਾਨਦਾਰ ਸਵੈਗ

ਇਹ ਰਿਸੈਪਸ਼ਨ ਪਾਰਟੀ ਰਣਵੀਰ ਸਿੰਘ ਦੇ ਮਾਤਾ-ਪਿਤਾ ਵਲੋਂ ਰੱਖੀ ਗਈ ਹੈ। 21 ਨਵੰਬਰ ਨੂੰ ਦੀਪਿਕਾ ਦੇ ਹੋਮਟਾਊਨ ਬੰਗਲੁਰੂ ‘ਚ ਰਿਸੈਪਸ਼ਨ ਪਾਰਟੀ ਹੋਵੇਗੀ। ਇਸ ਨੂੰ ਦੀਪਿਕਾ ਦੇ ਮਾਤਾ-ਪਿਤਾ ਹੋਸਟ ਕਰਨਗੇ। ਖਬਰਾਂ ਮੁਤਾਬਕ, ਮੁੰਬਈ ‘ਚ ਹੋਣ ਵਾਲੀ ਰਿਸੈਪਸ਼ਨ ਪਾਰਟੀ ‘ਚ ਬਾਲੀਵੁੱਡ ਸਿਤਾਰੇ ਸ਼ਾਮਲ ਹੋਣਗੇ। ਉਥੇ ਹੀ ਬੰਗਲੁਰੂ ਦੇ ਰਿਸੈਪਸ਼ਨ ‘ਚ ਅਦਾਕਾਰਾ ਦੇ ਫੈਮਿਲੀ ਮੈਂਬਰਸ ਆਪਣੀ ਮੌਜੂਦਗੀ ਦਰਜ ਕਰਾਉਣਗੇ। ਕਪੱਲ 10 ਨਵੰਬਰ ਨੂੰ ਇਟਲੀ ਰਵਾਨਾ ਹੋਇਆ ਸੀ। 13 ਨਵੰਬਰ ਨੂੰ ਸੰਗੀਤ ਸਮੇਤ ਸੈਰੇਮਨੀ ਹੋਵੇਗੀ, ਜਿਸ ‘ਚ ਬੇਹੱਦ ਕਰੀਬੀ ਦੋਸਤ ਤੇ ਪਰਿਵਾਰ ਵਾਲੇ ਹੀ ਸ਼ਾਮਿਲ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button