PunjabTop News

ਸੁਧੀਰ ਸੂਰੀ ਦੀ ਸੋਸ਼ਲ ਮੀਡੀਆ ‘ਤੇ ਇਕ ਭੜਕਾਊ ਪੋਸਟ ਤੋਂ ਬਹੁਤ ਪ੍ਰੇਸ਼ਾਨ ਸੀ ਸੰਦੀਪ ਸੰਨੀ :- SIT

ਸੂਰੀ ਕਤਲ ਕਾਂਡ ਦੀ ਜਾਂਚ ਕਰ ਰਹੀ ਐੱਸਆਈ ਟੀ ਦਾ ਕਹਿਣਾ ਹੈ ਕਿ ਪੁੱਛਗਿੱਛ ਚ ਮੁਲਜ਼ਮ ਸੰਦੀਪ ਸਿੰਘ ਸੂਰੀ ਵਲੋਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇਕ ਵੀਡੀਓ ਕਾਰਣ ਗੁੱਸੇ ਵਿਚ ਸੀ ਅਤੇ ਇਸੇ ਕਾਰਣ ਉਸ ਨੇ ਸੂਰੀ ਨੂੰ ਗੋਲ਼ੀਆਂ ਮਾਰਨ ਦੀ ਗੱਲ ਕਹੀ ਹੈ ਪਰ ਪੁਲਸ ਖ਼ਾਲਿਸਤਾਨੀ ਸਮਰਥਨ ਦੇ ਐਂਗਲ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਰਹੀ ਹੈ।ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 167 ਵੀਡੀਓ ਅਪਲੋਡ ਕੀਤੀਆਂ ਹਨ। ਇਨ੍ਹਾਂ ਵਿਚੋਂ 100 ਤੋਂ ਵੱਧ ਖ਼ਾਲਿਸਤਾਨ ਸਮਰਥਕ ਸੋਚ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਨਾਲ ਜੁੜੀਆਂ ਹਨ। ਮੁਲਜ਼ਮ ਦੀ ਇਕ ਵੀਡੀਓ ਵਿਚ ਉਹ ਆਪਣੀ ਪਿਸਤੌਲ ਨਾਲ ਹਵਾਈ ਫਾਇਰ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ।ਜਾਂਚ ਦੌਰਾਨ ਪਤਾ ਲੱਗਾ ਹੈ ਕਿ 2019 ਤੱਕ ਸੰਦੀਪ ਸਹਿਜਧਾਰੀ ਸੀ। ਐੱਸ. ਆਈ. ਟੀ. ਨੇ ਸੰਦੀਪ ਸਿੰਘ ਦੀ ਬਾਲ ਕਟਿੰਗ ਵਾਲੀਆਂ ਕਈ ਤਸਵੀਰਾਂ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਬਰਾਮਦ ਕੀਤੀਆਂ ਹਨ। ਸੂਤਰਾਂ ਮੁਤਾਬਕ ਪੁੱਛਗਿੱਛ ਵਿਚ ਸੰਦੀਪ ਨੇ ਕਿਹਾ ਕਿ ਉਹ ਸੁਧੀਰ ਸੂਰੀ ਦੀ ਸੋਸ਼ਲ ਮੀਡੀਆ ‘ਤੇ ਇਕ ਭੜਕਾਊ ਪੋਸਟ ਤੋਂ ਬਹੁਤ ਪ੍ਰੇਸ਼ਾਨ ਸੀ ਅਤੇ ਘਟਨਾ ਵਾਲੇ ਦਿਨਨ ਜਿਵੇਂ ਹੀ ਉਸ ਨੇ ਸੂਰੀ ਨੂੰ ਆਪਣੀ ਦੁਕਾਨ ਦੇ ਨੇੜੇ ਦੇਖਿਆ ਤਾਂ ਉਸ ਨੇ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਿਊ ਪ੍ਰਤਾਪ ਨਗਰ ਦੇ ਰਹਿਣ ਵਾਲੇ ਸੰਦੀਪ ਸੰਨੀ ਨੇ ਸਾਲ 2016 ਵਿਚ ਹਥਿਆਰ ਦਾ ਲਾਇਸੰਸ ਬਣਵਾਇਆ ਸੀ ਅਤੇ ਸਭ ਤੋਂ ਪਹਿਲਾਂ ਸੁਲਤਾਨਵਿੰਡ ਰੋਡ ਸਥਿਤ ਇਕ ਗੰਨ ਹਾਊਸ ਤੋਂ ਰਿਵਾਲਵਰ ਖਰੀਦੀ ਸੀ। ਇਸ ਤੋਂ ਕੁੱਝ ਸਮੇਂ ਬਾਅਦ ਹੀ ਮੁਲਜ਼ਮ ਨੇ ਪਿਸਤੌਲ ਵੀ ਖਰੀਦ ਲਈ। ਉਸ ਨੂੰ ਹਥਿਆਰਾਂ ਦਾ ਸ਼ੌਂਕ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button