InternationalTop News

ਸਿੱਖ ਟੈਕਸੀ ਡਰਾਈਵਰ ਦਾ ਬ੍ਰਿਟੇਨ ਚ ਕਤਲ

ਟੇਨ ਵਿਚ ਇਕ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ, ਇਸ ਮਾਮਲੇ ਵਿਚ ਪੁਲਿਸ ਨੇ ਇਕ 35 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹ ਘਟਨਾ ਬ੍ਰਿਟੇਨ ਦੇ ਸ਼ਹਿਰ ਵੁਲਵਰਹੈਂਪਟਨ ਵਿਖੇ ਵਾਪਰੀ। ਮ੍ਰਿਤਕ ਸਿੱਖ ਟੈਕਸੀ ਡਰਾਈਵਰ ਦੀ ਪਛਾਣ ਅਨਖ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ਦੇ ਗਵਾਹਾਂ ਨੂੰ 101 ਨੰਬਰ ‘ਤੇ ਇਤਲਾਹ ਦੇਣ ਦੀ ਅਪੀਲ ਕੀਤੀ ਹੈ।ਪੁਲਿਸ ਅਨੁਸਾਰ ਬੀਤੇ ਐਤਵਾਰ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਾਈਨ ਐਲਮਜ਼ ਲੇਨ ਵਿਖੇ 2 ਵਿਅਕਤੀ ਲੜ ਰਹੇ ਹਨ। ਜਦੋਂ ਪੁਲਿਸ ਉਥੇ ਪਹੁੰਚੀ ਤਾਂ ਸਿਰਫ਼ ਅਨਖ ਸਿੰਘ ਨਾਜ਼ੁਕ ਹਾਲਤ ‘ਚ ਸੀ। ਮਿਲੀ ਜਾਣਕਾਰੀ ਅਨੁਸਾਰ ਅਨਖ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਹਾਦਰ ਹੁਸੈਨ ਵਾਲਾ ਦਾ ਰਹਿਣ ਵਾਲਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button