Breaking NewsD5 specialIndiaNewsPoliticsPunjab

ਮਹਿੰਗਾ ਪਿਆ ਕੇਜਰੀਵਾਲ ਨਾਲ ਪਿਆਰ, ਕੱਟਿਆ ਭਾਰੀ ਚਲਾਨ

ਨਵੀਂ ਦਿੱਲੀ : ਦਿੱਲੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮ ਕੇ ਚੋਣ ਪ੍ਰਚਾਰ ਹੋ ਰਿਹਾ ਹੈ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਚੋਣਾਂ ਵਿੱਚ ਜਿੱਤਣ ਦਾ ਦਾਅਵਾ ਕਰ ਰਹੇ ਹਨ। ਦਿੱਲੀ ਦੀ ਜਨਤਾ ਵੀ ਕੇਜਰੀਵਾਲ ਦੇ ਪ੍ਰਤੀ ਆਪਣਾ ਪਿਆਰ ਦਿਖਾ ਰਹੀ ਹੈ। ਉਥੇ ਹੀ ਦਿੱਲੀ ਦੇ ਇੱਕ ਆਟੋ ‘ਤੇ ‘ਆਈ ਲਵ ਕੇਜਰੀਵਾਲ’ ਸਟਿੱਕਰ ਲਗਾਉਣ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ, ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ।

ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ

ਦਰਅਸਲ ਇੱਕ ਆਟੋ ਡਰਾਇਵਰ ਨੇ ਹਾਈ ਕੋਰਟ ‘ਚ ਮੰਗ ਲਗਾਈ ਹੈ ਕਿ ‘ਆਈ ਲਵ ਕੇਜਰੀਵਾਲ’ ਸਟਿੱਕਰ ਲਗਾਉਣ ਤੋਂ ਬਾਅਦ ਟਰੈਫਿਕ ਪੁਲਿਸ ਨੇ ਉਸਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਹੁਣ ਟਰੈਫਿਕ ਪੁਲਿਸ ਨੂੰ ਦੱਸਣਾ ਪਵੇਗਾ ਕਿ ਕਿਸ ਨਿਯਮ ਦੇ ਤਹਿਤ ਚਲਾਨ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ 3 ਮਾਰਚ ਨੂੰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button