Breaking NewsD5 specialIndiaNewsPoliticsPunjab

ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!

ਨਵੀਂ ਦਿੱਲੀ : ਦਿੱਲੀ ‘ਚ ਚੋਣਾਂ ਦੀ ਤਾਰੀਕ ਦਾ ਐਲਾਨ ਹੋ ਗਿਆ ਹੈ, ਇਸ ਵਾਰ ਦਾ ਚੋਣਾਂ ਕੰਮ ਦੇ ਆਧਾਰ ‘ਤੇ ਹੋਣਗੀਆਂ। 70 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਕੋਈ ਮੁੱਖਮੰਤਰੀ ਇਹ ਕਹਿਣ ਦੀ ਹਿੰਮਤ ਕਰ ਰਿਹਾ ਹੈ ਕਿ ਉਸਨੇ ਕੰਮ ਕੀਤਾ ਹੈ, ਤਾਂ ਜਨਤਾ ਉਸਨੂੰ ਵੋਟ ਦੇਵੇ। ਮੈਂ ਮੁੱਖਮੰਤਰੀ ਦੇ ਤੌਰ ‘ਤੇ ਸਭ ਦੇ ਲਈ ਕੰਮ ਕੀਤਾ ਹੈ, ਇਸ ਕਾਰਨ ਇਸ ਵਾਰ ਹਰ ਪਾਰਟੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ। ਇਹ ਕਹਿਣਾ ਹੈ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ।

ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!

ਚੋਣ ਕਮਿਸ਼ਨ ਦੁਆਰਾ ਚੋਣਾਂ ਦੀ ਤਾਰੀਕ ਦਾ ਐਲਾਨ ਕਰਨ ਤੋਂ ਬਾਅਦ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕ ਵੀ ਚੋਣਾਂ ਲਈ ਤਿਆਰ ਹਨ ਅਤੇ ਆਮ ਆਦਮੀ ਪਾਰਟੀ ਵੀ ਚੋਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦਿੱਲੀ ਦੀਆਂ ਚੋਣਾਂ ਵਿਕਾਸ ਦੇ ਮੁੱਦੇ ‘ਤੇ ਹੋਣਗੀਆਂ। ਦਿੱਲੀ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਵੋਟ ਕੰਮ ਦੇ ਨਾਮ ‘ਤੇ ਪਾਵਾਂਗਾ।

ਬੇਫਿਕਰ ਹੋ ਜਾਣ Sikh..! ਆਹ ਖ਼ਬਰ ਸਿੱਖਾਂ ਲਈ ਹੈ ਖ਼ਾਸ ! Latest News | Modi Government

70 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਵੋਟਾਂ ਸਕੂਲਾਂ ਦੇ ਨਾਂ ‘ਤੇ, ਹਸਪਤਾਲਾਂ ਦੇ ਨਾਂ ‘ਤੇ, ਤੀਰਥ ਯਾਤਰਾ ਦੇ ਨਾਂ ‘ਤੇ, ਸੀਸੀਟੀਵੀ ਕੈਮਰਿਆਂ ਦੇ ਨਾਂ ‘ਤੇ, ਬਿਹਤਰ ਸੜਕਾਂ ਦੇ ਨਾਂ ‘ਤੇ, ਮਹਿਲਾ ਸੁਰੱਖਿਆ ਦੇ ਨਾਂ ‘ਤੇ ਪੈਣਗੀਆਂ। ਅੱਜ ਤੋਂ ਪਹਿਲਾਂ ਵੋਟਾਂ ਇਸ ਲਈ ਪਾਈਆਂ ਜਾਂਦੀਆਂ ਸਨ ਕਿ ਸੜਕਾਂ ਟੁੱਟੀਆਂ ਹੋਈਆਂ ਹਨ, ਹਸਪਤਾਲਾਂ ਦੀ ਹਾਲਤ ਖ਼ਰਾਬ ਹੈ, ਸਕੂਲਾਂ ਦੀ ਹਾਲਤ ਖ਼ਰਾਬ ਹੈ, ਪਰ ਇਸ ਵਾਰ ਸਕਾਰਾਤਮਕ ਵੋਟ ਪਵੇਗੀ ਕੰਮ ਦੇ ਨਾਮ ‘ਤੇ ਵੋਟ ਪਵੇਗੀ। ਲੋਕ ਇਸ ਵਾਰ ਕੰਮਾਂ ਦੀ ਤੁਲਣਾ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button