IndiaTop News

ਮਨੇਰ ਵਿਖੇ ਪਾਸਪੋਰਟ ਸੇਵਾ ਕੇਂਦਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਭਾਰਤ ਦੇਸ਼ ਦੇ ਸੂਬੇ ਬਿਹਾਰ  ਦੀ ਰਾਜਧਾਨੀ ਪਟਨਾ ਦੇ ਮਨੇਰ ਵਿਖੇ ਡਾਕਘਰ ਅੰਦਰ ਬਣੇ ਪਾਸਪੋਰਟ ਸੇਵਾ ਕੇਂਦਰ ਨੂੰ ਬੰਬ ਨਾਲ ਉਡਾਉਣ  ਦੀ ਧਮਕੀ ਮਿਲੀ ਹੈ ।
ਮਿਲੀ ਜਾਣਕਾਰੀ ਅਨੁਸਾਰ ਪਟਨਾ ਦੇ ਮਨੇਰ ਵਿਖੇ ਜੋ ਡਾਕਘਰ ਅੰਦਰ ਬਣੇ ਪਾਸਪੋਰਟ ਸੇਵਾ ਕੇਂਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਉਹ ਡਾਕ ਸੁਪਰਡੈਂਟ ਦੀ ਅਧਿਕਾਰਤ ਈਮੇਲ ‘ਤੇ ਇਕ ਧਮਕੀ ਭਰਿਆ ਮੈਸੇਜ ਭੇਜ ਕੇ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਟਨਾ ਦੀ ਸਿਵਲ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਜਾ ਚੁੱਕੀ ਹੈ ।
ਪ੍ਰਾਪਤ ਸੂਚਨਾ ਮੁਤਾਬਕ ਈਮੇਲ ਵਿਚ ਆਖਿਆ ਗਿਆ ਹੈ ਕਿ ਸਾਡੇ ਪੈਗੰਬਰ ਦਾ ਅਪਮਾਨ ਕੀਤਾ ਗਿਆ ਹੈ ਇਸ ਲਈ ਡਾਕਘਰ ਵਿਚ ਸਾਈਨਾਈਡ ਗੈਸ ਛੱਡੀ ਜਾਵੇਗੀ ਅਤੇ ਦਫ਼ਤਰ ਨੂੰ ਆਰ. ਡੀ. ਐਕਸ. ਨਾਲ ਉਡਾ ਦਿੱਤਾ ਜਾਵੇਗਾ । ਪੁਲਸ ਵਲੋਂ ਡਾਕ ਸੁਪਰਡੈਂਟ ਦੀ ਅਧਿਕਾਰਤ ਈਮੇਲ ਤੇ ਆਈ ਇਸ ਧਮਕੀ ਸਬੰਧੀ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਿਸ ਮੇਲ ਆਈ. ਡੀ. ਦਾ ਇਸਤੇਮਾਲ ਕੀਤਾ ਗਿਆ ਹੈ ਨੂੰ ਭੇਜਣ ਲਈ ਇੰਟਰਨੈਟ ਕਿਥੋਂ ਇਸਤੇਮਾਲ ਕੀਤਾ ਗਿਆ ਹੈ ।
ਧਮਕੀ ਮਿਲਣ ਤੋਂ ਤੁਰੰਤ ਬਾਅਦ ਮਨੇਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਡਾਕਘਰ ਕੰਪਲੈਕਸ ਨੂੰ ਖ਼ਾਲੀ ਕਰਵਾ ਦਿੱਤਾ । ਉੱਥੇ ਮੌਜੂਦ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ । ਇਸ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button