Breaking NewsD5 specialNewsPoliticsPunjab

ਮਜੀਠੀਆ ਨੇ ਬਣਾਈ ਕੈਪਟਨ ਦੀ ਰੇਲ, ਕੀਤੇ ਵੱਡੇ ਖੁਲਾਸੇ, ਸੁਣਕੇ ਹੋਜੋਗੇ ਹੈਰਾਨ!

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਕੋਵਿਡ – 19 ਦੀ ਮਹਾਂਮਾਰੀ ਨਾਲ ਪੰਜਾਬ ‘ਚ ਮੌਤ ਦੀ ਦਰ ਪੂਰੇ ਦੇਸ਼ ‘ਚ ਸਭ ਤੋਂ ਜ਼ਿਆਦਾ ਹੋਣ ‘ਤੇ ਡੂੰਘੀ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਹੈ ਕਿ ਇਹ ਆਪਣੇ ਆਪ ‘ਚ ਸੂਬਾ ਸਰਕਾਰ ਦੀ ਇਸ ਬਿਮਾਰੀ ਦੀ ਰੋਕਥਾਮ ‘ਚ ਅਸਫਲਤਾ ਦਾ ਸੰਕੇਤ ਹੈ, ਜੋ ਸੁਰੱਖਿਅਤ ਕਿੱਟਾਂ ਉਪਲਬਧ ਕਰਵਾਉਣ, ਹਸਪਤਾਲਾਂ ਦਾ ਬੁਨਿਆਦੀ ਢਾਂਚਾ ਸੁਧਾਰਨ ਜਾਂ ਮਰੀਜਾਂ ਦੀ ਦੇਖਭਾਲ ਕਰਨ ‘ਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।

ਕੋਰੋਨਾ ‘ਤੇ ਕਰਫ਼ਿਊ ਦੇ ਸੰਕਟ ‘ਚ ਡਾ. ਮਨਮੋਹਨ ਸਿੰਘ ਕਰਨਗੇ ਪੰਜਾਬ ਸਰਕਾਰ ਦੀ ਅਗਵਾਈ! D5 Channel Punjabi

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਕੋਵਿਡ ਨਾਲ ਮੌਤ ਦੀ ਦਰ ਦੇਸ਼ ਭਰ ਵਿੱਚ ਸਭ ਤੋਂ ਜ਼ਿਆਦਾ 6ਫੀਸਦੀ ਹੈ,ਜਦੋਂ ਕਿ ਗੁਆਂਢੀ ਰਾਜ ਹਰਿਆਣਾ ਵਿੱਚ ਮੌਤ ਦਰ ਇੱਕ ਫੀਸਦੀ ਤੋਂ ਵੀ ਘੱਟ ਹੈ। ਉਨ੍ਹਾਂ ਨੇ ਮੁੱਖਮੰਤਰੀ ਨੂੰ ਇਸ ਮੁੱਦੇ ‘ਤੇ ਤੁਰੰਤ ਇੱਕ ਖੋਜ ਰਿਪੋਰਟ ਤਿਆਰ ਕਰਨ ਦਾ ਆਦੇਸ਼ ਦੇਣ ਅਤੇ ਮੌਤ ਦਰ ਘਟਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button