Breaking NewsD5 specialIndiaNewsTop News

ਚੱਕਾ ਜਾਮ ਦੇ ਚਲਦੇ CRPF, ITBP ਅਤੇ RAF ਦੇ ਜਵਾਨਾਂ ਨੂੰ ਕੀਤਾ ਤੈਨਾਤ, ਅਲਰਟ ‘ਤੇ ਮੈਟਰੋ ਸਟੇਸ਼ਨ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਅੱਜ ਇਸ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵਲੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦੇ ਚਲਦੇ ਦਿੱਲੀ ‘ਚ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਚੱਕਾ ਜਾਮ ਦੇ ਚਲਦੇ CRPF, ITBP ਅਤੇ RAF ਦੇ 50 ਹਾਜ਼ਰ ਜਵਾਨ ਵੀ ਮੌਜੂਦ ਰਹਿਣਗੀਆਂ। ਇਸ ਹਾਲਤ ਨੂੰ ਦੇਖਦੇ ਹੋਏ 12 ਮੈਟਰੋ ਸਟੇਸ਼ਨ ਅਲਰਟ ‘ਤੇ ਹਨ, ਜੋਕਿ ਕਦੇ ਵੀ ਬੰਦ ਹੋ ਸਕਦੇ ਹਨ।

ਚੱਕਾ ਜਾਮ ਨਾਲ ਜੁੜੀ ਵੱਡੀ ਖ਼ਬਰ, ਕਿਸਾਨ ਆਗੂ ਨੇ ਕਹੀ ਅਜਿਹੀ ਗੱਲ! ਕੰਬੀ ਕੇਂਦਰ ਸਰਕਾਰ!

ਦੱਸ ਦਈਏ ਕਿ ਚੱਕਾ ਜਾਮ ਦੇ ਚਲਦੇ ਲਾਲ ਕਿਲ੍ਹੇ ਤੋਂ ਲੈ ਕੇ ਇੰਡੀਆ ਗੇਟ ਤੱਕ ਸਾਰੇ ਅਹਿਮ ਜਗ੍ਹਾਵਾਂ ‘ਤੇ ਸਖ਼ਤ ਸੁਰੱਖਿਆ ਰਹੇਗੀ। 26 ਜਨਵਰੀ ਨੂੰ ਜੋ ਵੀ ਹੋਇਆ ਉਸ ਤਰ੍ਹਾਂ ਦੀ ਹਾਲਤ ਦੁਬਾਰਾ ਨਾ ਬਣੇ ਇਸ ਕਰਕੇ ਸਖ਼ਤ ਸੁਰੱਖਿਆ ਕੀਤੀ ਗਈ ਹੈ। ਕਿਸਾਨਾਂ ਨੇ ਅੱਜ ਸ਼ਨੀਵਾਰ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਭਰ ‘ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਫਿਰ ਵੀ ਕਿਸਾਨਾਂ ਨੇ ਦਿੱਲੀ ‘ਚ ਚੱਕਾ ਜਾਮ ਨਹੀ ਕਰਨ ਦਾ ਐਲਾਨ ਕੀਤਾ ਹੈ, ਪਰ ਪੁਲਿਸ ਨੇ ਸਖ਼ਤ ਸੁਰੱਖਿਆ ਵਿਵਸਥਾ ਦਾ ਬੰਦੋਬਸਤ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button