Breaking NewsIndiaNewsPunjab

ਭਾਰਤ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਪਾਕਿ ਨਾਲ ਕਰੇਗੀ ਗੱਲਬਾਤ ਸਿੱਖ ਜਗਤ ਲਈ ਖੁਸ਼ੀ ਵਾਲੀ ਗੱਲ

ਨਵੀਂ ਦਿੱਲੀ : ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ ‘ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ’ ਸੋ ਇਹ ਇਨ ਬਿਨ ਸੱਚ ਹੋਣ ਜਾ ਰਿਹਾ ਹੈ। ਭਾਰਤ ਸਰਕਾਰ ਨੇ ਅੱਜ ਹੋਈ ਕੈਬਨਿਟ ਦੀ ਬੈਠਕ ਵਿੱਚ ਇਹ ਅਹਿਮ ਫੈਸਲਾ ਲਿਆ ਹੈ ਕਿ ਇੱਕ ਚਿੱਠੀ ਲਿਖ ਕੇ ਪਾਕਿਸਤਾਨ ਸਰਕਾਰ ਨਾਲ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਬੇਨਤੀ ਕੀਤੀ ਜਾਵੇਗੀ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਇਹ ਲਾਂਘਾ ਖੋਲ੍ਹੇ ਜਾਣ ਦਾ ਰਸਤਾ ਸਾਫ਼ ਨਹੀਂ ਹੋ ਜਾਂਦਾ ਉਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਦਾ ਸੂਚਨਾ ਤੇ ਤਕਨਾਲੋਜੀ ਮੰਤਰਾਲਾ ਉੱਥੇ ਇੱਕ ਅਜਿਹੀ ਟੈਲੀਸਕੋਪ ਲਗਾਏਗੀ ਜਿਸ ਨਾਲ ਭਾਰਤ ਵਿੱਚ ਬੈਠੇ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਣਗੇ। ਇੱਥੇ ਦੱਸ ਦੇਈਏ ਕਿ ਬੀਤੇ ਦਿਨੀਂ ਜਦੋਂ ਪਾਕਿਸਤਾਨ ਵਿੱਚ ਸਰਕਾਰ ਬਦਲੀ ਤਾਂ ਇਮਰਾਨ ਖਾਨ ਨੇ ਪਾਕਿ ਦੇ ਨਵੇਂ ਪ੍ਰਧਾਨਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਮੌਕੇ ਸ਼ਿਰਕਤ ਕਰਨ ਲਈ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਜਨਰਲ ਬਾਜਵਾ ਨਾਲ ਜੱਫੀ ਪਾਏ ਜਾਣ ਸਬੰਧੀ ਤਸਵੀਰਾਂ ਮੀਡੀਆ ਵਿੱਚ ਵਾਇਰਲ ਹੋਣ ਤੋਂ ਬਾਅਦ ਨਵਜੋਤ ਸਿੱਧੂ ਦੀ ਇਹ ਕਹਿ ਕੇ ਮੁਖਾਲਫਤ ਕੀਤੀ ਗਈ ਸੀ

Read Also ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਰਧਾਲੂਆਂ ਨੂੰ ਨਹੀਂ ਪਵੇਗੀ ਵੀਜ਼ੇ ਦੀ ਲੋੜ – ਸਿੱਧੂ

ਕਿ ਉਹ ਦੁਸ਼ਮਣ ਮੁਲਕ ਦੇ ਉਸ ਫੌਜੀ ਜਰਨੈਲ ਨਾਲ ਜੱਫੀਆਂ ਪਾਉਂਦੇ ਫਿਰਦੇ ਹਨ ਜਿਹੜੇ ਸਰਹੱਦਾਂ ਤੇ ਸਾਡੇ ਫੌਜੀਆਂ ਨੂੰ ਮਾਰਨ ਦਾ ਹੁਕਮ ਦੇ ਰਹੇ ਹਨ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਇਹ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਜਨਰਲ ਬਾਜਵਾ ਨਾਲ ਜੱਫੀ ਇਸ ਲਈ ਪਾਈ ਸੀ ਕਿਉਂਕਿ ਬਾਜਵਾ ਨੇ ਉਨ੍ਹਾਂ ਨਾਲ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਸਬੰਧੀ ਹਾਮੀ ਭਰਨ ਦੀ ਗੱਲ ਆਖੀ ਸੀ। ਭਾਵੇਂ ਕਿ ਇਸ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਵਿਰੋਧੀ ਧਿਰ ਦੇ ਆਗੂਆਂ ਨੇ ਇਹ ਕਹਿ ਕੇ ਸਿੱਧੂ ਦੀ ਆਲੋਚਨਾ ਕੀਤੀ ਕਿ ਇਹ ਸਭ ਝੂਠ ਹੈ, ਪਾਕਿਸਤਾਨ ਸਰਕਾਰ ਨੂੰ ਆਪ ਅੱਗੇ ਆ ਕੇ ਅਜਿਹਾ ਬਿਆਨ ਦੇਣਾ ਚਾਹੀਦਾ ਸੀ ਪਰ ਉਸ ਤੋਂ ਬਾਅਦ ਨਾ ਸਿਰਫ਼ ਪਾਕਿਸਤਾਨ ਸਰਕਾਰ ਆਪ ਅੱਗੇ ਆਈ ਤੇ ਇਹ ਲਾਂਘਾ ਖੋਲ੍ਹੇ ਜਾਣ ਲਈ ਬਿਆਨ ਦਿੱਤਾ ਬਲਕਿ ਹੁਣ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਭਾਰਤ ਸਰਕਾਰ ਨੇ ਇਸ ਸਬੰਧੀ ਗੱਲਬਾਤ ਅੱਗੇ ਤੋਰਨ ਲਈ ਕੈਬਨਿਟ ਮੀਟਿੰਗ ਵਿੱਚ ਹਾਮੀ ਭਰ ਦਿੱਤੀ ਹੈ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਨਾ ਸਿਰਫ਼ ਸਿੱਖ ਜਗਤ ਦੀ ਅਰਦਾਸ ਪੂਰੀ ਹੋਈ ਹੈ ਬਲਕਿ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਿਕ ਅਤੇ ਧਾਰਮਿਕ ਖਿੱਤਿਆਂ ਵਿੱਚ ਕੱਦ ਵੀ ਉੱਚਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button