Breaking NewsD5 specialIndiaNewsPoliticsPunjab

Bains ਪਾਰਟੀ ਨੇ ਵੰਡੇ Smart Phone, ਫਰੀ ਕਾੱਲ ਤੇ 3ਜੀ ਡਾਟਾ, Captain ਤੋਂ ਪਹਿਲਾਂ ਮਾਰਿਆ ਮੋਰਚਾ!

ਲੁਧਿਆਣਾ : ਇਹ ਜੋ ਦੇਖ ਰਹੇ ਹੋ ਇਹ ਨੇ ਮੁੱਖ ਮੰਤਰੀ ਕੈਪਟਨ ਦੇ ਵਾਅਦੇ ਮੁਤਾਬਕ ਨੌਜਵਾਨਾਂ ਲਈ ਸਮਾਰਟ ਫੋਨ। ਜਿੰਨਾਂ ਨੂੰ ਲੈਣ ਲਈ ਲੋਕ ਲਾਇਨਾਂ ‘ਚ ਲੱਗੇ ਹੋਏ ਹਨ। ਫੋਨ ਵੀ ਦਿੱਤਾ ਜਾ ਰਿਹਾ ਹੈ ਤੇ ਮੂੰਹ ਵੀ ਮਿੱਠਾ ਕਰਵਾਇਆ ਜਾ ਰਿਹਾ ਹੈ। ਫੋਨ ਲੈਣ ਵਾਲਾ ਪੰਜਾਬ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਉਂਦਾ ਹੈ। ਕੋਈ ਧੱਕਾਮੁੱਕੀ ਨਾ ਕਰੇ, ਨਾ ਹੀ ਕੋਈ ਜਲਦਬਾਜ਼ੀ। ਬਸ ਲਾਇਨ ‘ਚ ਲੱਗੋ, ਸਮਾਰਟ ਫੋਨ ਲਉ ਤੇ ਕੰਨ ਨਾਲ ਲਗਾ ਕੇ ਸਰਕਾਰ ਦੀ ਜੈ ਜੈਕਾਰ ਕਰੋ।

Bains ਪਾਰਟੀ ਨੇ ਵੰਡੇ Smart Phone, ਫਰੀ ਕਾੱਲ ਤੇ 3ਜੀ ਡਾਟਾ, Captain ਤੋਂ ਪਹਿਲਾਂ ਮਾਰਿਆ ਮੋਰਚਾ! (Video)

ਹੁਣ ਤੁਸੀਂ ਕਹੋਗੇ ਕਿ ਇਹ ਤਾਂ ਮਜ਼ਾਕ ਹੋ ਰਿਹਾ ਹੈ। ਜੀ ਹਾਂ, ਬੇਸ਼ੱਕ ਇਹ ਮਜ਼ਾਕ ਹੈ ਪਰ ਇਹੀ ਮਜ਼ਾਕ ਕੈਪਟਨ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਹੈ। ਸੱਤਾ ‘ਚ ਆਉਣ ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਉਹ ਹੁਣ ਜੁਮਲਾ ਬਣ ਗਿਆ ਹੈ। ਇਹ ਤਸਵੀਰਾਂ ਲੁਧਿਆਣਾ ਦੀਆਂ ਹਨ। ਜਿਥੇ ਲੋਕ ਇਨਸਾਫ਼ ਪਾਰਟੀ ਦਾ ਇਕ ਵਰਕਰ ਸਮਾਰਟ ਫ਼ੋਨ ਦੇ ਨਾਮ ‘ਤੇ ਨਕਲੀ ਫ਼ੋਨ ਵੰਡ ਕੇ ਦਿਲਾਸਾ ਦੇ ਰਿਹਾ ਹੈ।

26 ਜਨਵਰੀ ਨੂੰ ਵੀ ਸਮਾਰਟ ਫ਼ੋਨ ਲੈਣ ਵਾਲੇ ਕੈਪਟਨ ਵੱਲ ਵੇਖਦੇ ਰਹਿ ਗਏ, ਕਿਉਂਕਿ ਤਾਰੀਕ ਮਿੱਥੀ ਸੀ ਸਮਾਰਟ ਫੋਨ ਵੰਡਣ ਦੀ ਤੇ ਫੇਰ ਉਹੀ ਦੁਹਾਈ ਕਿ ਖ਼ਜ਼ਾਨਾ ਤਾਂ ਖ਼ਾਲੀ ਹੈ। ਲਿਹਾਜ਼ਾ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਸਰਕਾਰ ਦੀ ਖਿੱਲੀ ਉਡਾ ਦਿੱਤੀ ਹੈ।ਸਮਾਰਟ ਫੋਨ ਦੇ ਨਾਲ ਇਕ ਸਾਲ ਲਈ ਮੁਫ਼ਤ ਕਾਲਿੰਗ ਤੇ 3 ਜੀ ਡਾਟਾ ਦੇਣ ਦਾ ਵਾਅਦਾ।

Bains ਨੇ ਬਾਦਲਾਂ ਦਾ ਵਜਾਇਆ ਬੈਂਡ | ਕੈਮਰੇ ਦੀ ਵੀ ਪਰਵਾਹ ਨੀ ਕੀਤੀ | Parminder Dhindsa ਵੀ ਖੋਲ੍ਹ ਗਿਆ ਰਾਜ਼

ਸਮਾਰਟ ਫੋਨ ਤਾਂ ਕੀ ਨੌਜਵਾਨਾਂ ਨੂੰ ਉਸ ਦੀ ਤਸਵੀਰ ਵੀ ਨਸੀਬ ਨਹੀਂ ਹੋਈ। ਜਿੰਨਾਂ ਨੇ ਫ਼ਾਰਮ ਭਰੇ ਸੀ, ਉਹ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਨਮੋਸ਼ੀ ਝੱਲਦੇ ਹੋਣਗੇ। ਟਿੱਚਰਾਂ ਹੋਣੀਆਂ ਵੀ ਲਾਜ਼ਮੀ ਹਨ, ਕਿਉਂਕਿ ਸਰਕਾਰ ਦੇ ਵਾਅਦੇ ਨੂੰ ਸੱਚ ਜਾਣਿਆ ਅਤੇ ਰੌਲਾ ਪਾ ਦਿੱਤਾ ਕਿ ਬਸ ਹੁਣ ਸਮਾਰਟ ਫ਼ੋਨ ਆਉਣ ਵਾਲਾ ਹੈ। ਹੁਣ ਇਹੀ ਕਹਿਣਾ ਵਾਜਿਬ ਹੋਵੇਗਾ ਕਿ ਸਮਾਰਟ ਫੋਨ ਦਾ ਖਿਆਲ ਛੱਡੋ ਤੇ ਵੋਟਾਂ ਆਉਣ ਦਿਓ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button