Breaking NewsD5 specialEntertainmentNewsTop News

17 ਦਿਨਾਂ ਬਾਅਦ ਬੇਟੇ ਨੂੰ ਮਿਲਣ ਜੇਲ੍ਹ ਪੁੱਜੇ Shah Rukh Khan

ਮੁੰਬਈ : Aryan Khan ਬੀਤੇ 18 ਦਿਨਾਂ ਤੋਂ ਹਿਰਾਸਤ ‘ਚ ਹਨ, ਲਗਾਤਾਰ ਉਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਅਰਜੀਆਂ ਲਗਾਈਆਂ ਜਾ ਰਹੀਆਂ ਪਰ ਹੁਣ ਤੱਕ ਸਫਲਤਾ ਹੱਥ ਨਹੀਂ ਲੱਗੀ। ਬੀਤੇ ਦਿਨ ਉਨ੍ਹਾਂ ਦੀ ਜ਼ਮਾਨਤ ਦੀ ਅਰਜੀ ਖਾਰਿਜ ਹੋਣ ਤੋਂ ਬਾਅਦ ਅੱਜ ਬੰਬੇ ਹਾਈ ਕੋਰਟ ‘ਚ ਆਰੀਅਨ ਦੀ ਜ਼ਮਾਨਤ ‘ਤੇ ਸੁਣਵਾਈ ਹੈ। ਉਥੇ ਹੀ ਹੁਣ ਆਰੀਆਨ ਦੇ ਪਿਤਾ ਸ਼ਾਹਰੁਖ ਖਾਨ (Shah Rukh Khan) ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਜੇਲ੍ਹ ਪੁੱਜੇ ਹਨ। ਇਸ ਤੋਂ ਪਹਿਲਾਂ ਉਹ ਆਰੀਅਨ ਖ਼ਾਨ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਰਹੇ ਹਨ।

ਸਿੰਘੂ ਬਾਰਡਰ ਘਟਨਾ ਬਾਰੇ ਨਵੇਂ ਖੁਲਾਸੇ, ਸਿੱਖ ਆਗੂ ਕੱਢ ਲਿਆਇਆ ਸਾਰਾ ਸੱਚ ! D5 Channel Punjabi

ਜਿਸ ਸਮੇਂ ਸ਼ਾਹਰੁਖ ਖ਼ਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉਥੇ ਮੀਡੀਆ ਦਾ ਹਜੂਮ ਸੀ। ਸ਼ਾਹਰੁਖ ਖ਼ਾਨ ਨੂੰ ਮੀਡੀਆ ਨੇ ਕਈ ਸਵਾਲ ਕੀਤੇ ਪਰ ਉਹ ਬਿਨਾਂ ਕੁਝ ਕਹੇ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਆਰੀਅਨ ਖ਼ਾਨ ਨਾਲ ਲਗਭਗ 15 ਮਿੰਟ ਮੁਲਾਕਾਤ ਕੀਤੀ। ਕੱਲ ਮਹਾਨਗਰ ਸਥਿਤ ਇਕ ਵਿਸ਼ੇਸ਼ ਅਦਾਲਤ ਨੇ ਆਰੀਅਨ ਤੇ ਦੋ ਹੋਰਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਢੀਂਡਸਾ ਦੀ ਵੀਡੀਓ ਵਾਇਰਲ, ਲੱਗੇ ਗੰਭੀਰ ਇਲਜ਼ਾਮ D5 Channel Punjabi

ਵਿਸ਼ੇਸ਼ ਜੱਜ ਵੀ. ਵੀ. ਪਾਟਿਲ ਨੇ ਆਰੀਅਨ ਤੇ ਉਸ ਦੇ ਦੋ ਦੋਸਤਾਂ ਅਰਬਾਜ਼ ਮਰਚੇਂਟ ਤੇ ਫੈਸ਼ਨ ਮਾਡਲ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਜ਼ਮਾਨਤ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਬੰਬੇ ਹਾਈਕੋਰਟ ’ਚ ਅਪੀਲ ਦਾਇਰ ਕਰਕੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇ ਦਿੱਤੀ ਸੀ। ਆਰੀਅਨ ਦੀ ਇਸ ਪਟੀਸ਼ਨ ’ਤੇ ਸੁਣਵਾਈ ਹੋ ਸਕਦੀ ਹੈ। ਆਰੀਅਨ ਦੇ ਵਕੀਲਾਂ ਵਲੋਂ ਅੱਜ ਨਿਆਮੂਰਤੀ ਐੱਨ. ਡਬਲਯੂ. ਸਾਂਬਰੇ ਦੀ ਇਕ ਬੈਂਚ ਦੇ ਸਾਹਮਣੇ ਅਪੀਲ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button