Breaking NewsD5 specialIndiaNews

ਭਾਰਤ ‘ਚ ਕੋਰੋਨਾ ਸੰਕਰਮਿਤਾਂ ਦਾ ਅੰਕੜਾ 10 ਲੱਖ ਤੋਂ ਪਾਰ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਵੀਰਵਾਰ ਨੂੰ ਦੇਸ਼ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 10 ਲੱਖ ਤੋਂ ਪਾਰ ਪਹੁੰਚ ਗਿਆ। ਵਰਲਡੋਮੀਟਰ ਮੁਤਾਬਕ ਦੇਸ਼ ‘ਚ ਹੁਣ ਤਕ ਕੁੱਲ 10 ਲੱਖ, ਚਾਰ ਹਜ਼ਾਰ, 383 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੰਨ੍ਹਾਂ ‘ਚੋਂ ਹੁਣ ਤੱਕ 25,605 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6,36,541 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ ਦੇਸ਼ ‘ਚ ਕੋਰੋਨਾ ਦੇ 3,42, 237 ਐਕਟਿਵ ਮਾਮਲੇ ਹਨ।

ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ

ਦੇਸ਼ ਦੇ ਕਈ ਸੂਬਿਆਂ ਨੇ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦਿਆਂ ਮੁੜ ਲੌਕਡਾਊਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ‘ਚ ਲੋਕ ਤੇਜ਼ੀ ਨਾਲ ਠੀਕ ਵੀ ਹੋ ਰਹੇ ਹਨ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 63 ਫੀਸਦ ਹੋ ਗਈ ਹੈ ਜਦਕਿ ਮੌਤ ਦਰ ਸਿਰਫ਼ 2.55% ਹੈ।ਭਾਰਤ ‘ਚ ਬੇਸ਼ੱਕ ਦਿਨ ਬ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸ ਵਧ ਰਹੇ ਹਨ ਇਸ ਦੇ ਬਾਵਜੂਦ ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਭਾਰਤ ਜਿੱਤ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਦੇਸ਼ ‘ਚ ਰਿਕਵਰੀ ਰੇਟ 63.25 ਫੀਸਦ ਹੋ ਚੁੱਕਾ ਹੈ ਤੇ ਜ਼ਿਆਦਾਤਰ ਮਾਮਲੇ ਮਾਮੂਲੀ ਲੱਛਣਾਂ ਵਾਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button