EntertainmentTop News

ਭਾਰਤੀ ਸੁਪਰਸਟਾਰ ਅੱਲੂ ਅਰਜੁਨ ਨੇ ‘ਪੁਸ਼ਪਾ-2 ਦੀ ਸ਼ੂਟਿੰਗ ਕੀਤੀ ਸ਼ੁਰੂ

ਪਸ਼ਪਾ 1 ਦੀ ਸਫ਼ਲਤਾ ਤੋਂ ਬਾਦ ਦਰਸ਼ਕਾਂ ਦਾ ਇੰਤਜਾਰ ਖ਼ਤਮ ਹੋਂਣ ਜਾ ਰਿਹਾ, ਕਿਉਂਕਿ ਦੱਖਣ ਭਾਰਤੀ ਸੁਪਰਸਟਾਰ ਅੱਲੂ ਅਰਜੁਨ ਨੇ ਆਪਣੀ ਪੁਸ਼ਪਾ 2 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।ਉਮੀਦ ਹੈ ਕਿ ਪੁਸ਼ਪਾ ਦ ਰੂਲ ਅਗਲੇ ਸਾਲ 2023 ‘ਚ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਅੱਲੂ ਅਰਜੁਨ ਦੇ ਨਾਲ ਰਸ਼ਮਿਕਾ ਮੰਡਾਨਾ, ਫਹਾਦ ਫਾਸਿਲ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।ਸੁਕੁਮਾਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਪੁਸ਼ਪਾ: ਦਿ ਰਾਈਜ਼’ (ਪਿਛਲੇ ਸਾਲ ਰਿਲੀਜ਼ ਹੋਈ ਸੀ। ਇਹ ਫਿਲਮ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ‘ਚ ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਤੋਂ ਇਲਾਵਾ ਸੁਨੀਲ, ਸਮੰਥਾ ਰੂਥ ਪ੍ਰਭੂ, ਫਹਾਦ ਫਾਸਿਲ, ਪ੍ਰਕਾਸ਼ ਰਾਜ, ਅਜੇ ਘੋਸ਼ ਸਮੇਤ ਕਈ ਸਿਤਾਰੇ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸਨ।ਇਸ ਫਿਲਮ ਦੀ ਸ਼ੂਟਿੰਗ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਇਸ ਤਸਵੀਰ ‘ਚ ਅੱਲੂ ਅਰਜਨ ਦੇ ਨਾਲ ਮਸ਼ਹੂਰ ਸਿਨੇਮਾਟੋਗ੍ਰਾਫਰ ਮਿਰੋਸਲਾਵ ਕੁਬਾ ਬ੍ਰੋਜ਼ੈਂਕ ਵੀ ਨਜ਼ਰ ਆ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button