
ਵ੍ਰਿੰਦਾਵਨ ਦੇ ਪ੍ਰਸਿੱਧ ਸੰਤ ਪ੍ਰੇਮਾਨੰਦ ਮਹਾਰਾਜ ਦੇ ਚੇਲੇ ਦੀਪਕ ਲੋਧੀ (ਰਸਿਕ ਦੁਲਾਰੀ ਸ਼ਰਨ) ਦੀ ਆਸ਼ਰਮ ਦੀ ਚੌਥੀ ਮੰਜਿਲ ਤੋਂ ਡਿੱਗ ਕੇ ਮੌਤ ਹੋ ਗਈ। ਉਨ੍ਹਾਂ ਦੀ ਇਸ ਤਰ੍ਹਾਂ ਮੌਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸ਼ੁਰੂਆਤੀ ਜਾਂਚ ਵਿੱਚ ਇਸਨੂੰ ਆਤਮਹੱਤਿਆ ਦਾ ਮਾਮਲਾ ਮੰਨਿਆ ਗਿਆ। ਕਿਹਾ ਜਾ ਰਿਹਾ ਹੈ ਕਿ ਦੀਪਕ ਲੋਧੀ ਨੇ ਸ਼ੁਕਰਵਾਰ ਸਵੇਰੇ 10.30 ਵਜੇ ਚੌਥੀ ਮੰਜ਼ਿਲ ਤੋਂ ਛਲਾਂਗ ਲਗਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੇ ਪ੍ਰਾਈਵੇਟ ਪਾਰਟ (ਗੁਪਤ ਅੰਗ) ‘ਤੇ ਸੱਟ ਅਤੇ ਕੱਟੇ ਹੋਣ ਦੇ ਨਿਸ਼ਾਨ ਮਿਲਣ ਕਾਰਨ ਇਹ ਮਾਮਲਾ ਹੋਰ ਸ਼ੱਕੀ ਹੋ ਗਿਆ ਹੈ, ਜਿਸ ਦੀ ਪੁਲਿਸ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਘਟਨਾ ਵ੍ਰਿੰਦਾਵਨ ਦੇ ਵਾਰਾਹ ਘਾਟ ਖੇਤਰ ਵਿੱਚ ਸਥਿਤ ‘ਗੁਰੂ ਕ੍ਰਿਪਾ ਕੁੰਜ’ ਇਮਾਰਤ ਵਿਖੇ ਵਾਪਰੀ। ਇਹ ਇਮਾਰਤ ਸੰਤ ਪ੍ਰੇਮਾਨੰਦ ਜੀ ਦੇ ਮੁੱਖ ਆਸ਼ਰਮ ਦੇ ਨੇੜੇ ਸਥਿਤ ਹੈ। ਜਿਵੇਂ ਹੀ ਦੀਪਕ ਲੋਧੀ ਬਿਲਡਿੰਗ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਆਇਆ, ਆਸ਼ਰਮ ਦੇ ਲੋਕਾਂ ਨੂੰ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਦੀਪਕ ਦੀ ਹਾਲਤ ਇਸ ਦੌਰਾਨ ਬੇਹੱਦ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਪਹਿਲੀ ਨਜ਼ਰ ਨਾਲ ਸੁਸਾਈਡ ਦਾ ਲੱਗ ਰਿਹਾ ਹੈ। ਦੀਪਕ ਲੋਧੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਪੋਸਟਮਾਰਟ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ। ਇਸ ਦੌਰਾਨ ਫੋਰੇਂਸਿਕ ਟੀਮ ਹੋਰ ਸਬੂਤ ਜੁਟਾਉਣ ਦੀ ਕੋਸ਼ਿਸ਼ ‘ਚ ਜੁੱਟੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਦੀਪਕ ਬਿਲਡਿੰਗ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਿਆ ਉਸ ਵੇਲੇ ਉਸਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਸੀ। ਜਾਂਚ ਦੌਰਾਨ ਪੁਲਿਸ ਨੂੰ ਉਸਦੇ ਕਮਰੇ ਵਿੱਚੋਂ ਖੂਨ ਨਾਲ ਲਿਬੜਿਆ ਹੋਇਆ ਇੱਕ ਗ੍ਰਾਈਂਡਰ ਵੀ ਮਿਲਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੀਪਕ ਦੇ ਪ੍ਰਾਈਵੇਟ ਪਾਰਟ ਇਸੇ ਗ੍ਰਾਈਂਡਰ ਨਾਲ ਕੱਟਿਆ ਗਿਆ ਹੋ ਸਕਦਾ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੀਪਕ ਲੋਧੀ ਨੇ ਇਹ ਕਦਮ ਖੁਦ ਚੁੱਕਿਆ ਸੀ ਜਾਂ ਕਿਸੇ ਹੋਰ ਨੇ ਉਸ ਨਾਲ ਅਜਿਹਾ ਕੀਤਾ।
ਮ੍ਰਿਤਕ ਦੀ ਪਛਾਣ 25 ਸਾਲਾ ਦੀਪਕ ਲੋਧੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਜਬਲਪੁਰ (ਮੱਧ ਪ੍ਰਦੇਸ਼) ਦਾ ਰਹਿਣ ਵਾਲਾ ਸੀ। ਉਸਨੇ ਫਰਵਰੀ 2025 ਵਿੱਚ ਸਤ ਪ੍ਰੇਮਾਨੰਦ ਮਹਾਰਾਜ ਤੋਂ ਦੀਖਿਆ ਲਈ ਸੀ ਅਤੇ ਆਪਣਾ ਨਾਮ ਦੀਪਕ ਤੋਂ ਬਦਲ ਕੇ ‘ਰਸਿਕ ਦੁਲਾਰੀ ਸ਼ਰਨ’ ਰੱਖਿਆ ਲਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




