EntertainmentNewsUncategorized

ਪ੍ਰਿਅੰਕਾ – ਨਿਕ ਦੀ ਰਿਸੈਪਸ਼ਨ ‘ਚ ਮਹਿਮਾਨ ਬਣੇ ਪੀਐੱਮ ਮੋਦੀ

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦਾ ਵਿਆਹ 1 -2 ਦਸੰਬਰ ਨੂੰ ਫੇਅਰੀਟੇਲ ਵੈਡਿੰਗ ਦੋ ਰੀਤੀ ਰਿਵਾਜ਼ਾਂ ਨਾਲ ਸੰਪੰਨ ਹੋਇਆ। ਅੱਜ ਦਿੱਲੀ ਵਿਖੇ ਤਾਜ ਹੋਟਲ ਵਿੱਚ ਹੋਈ ਰਿਸੈਪਸ਼ਨ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਖਾਸ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਸਟੇਜ ‘ਤੇ ਨਿਕ ਜੋਨਸ ਦੀ ਮਾਂ ਅਤੇ ਪਿਤਾ ਨੂੰ ਸਭਿਆਚਾਰ ਭਾਰਤੀ ਅੰਦਾਜ਼ ਵਿੱਚ ਹੱਥ ਜੋੜ ਕੇ ਨਮਸਕਾਰ ਕੀਤਾ।

ਪ੍ਰਿਯੰਕਾ ਅਤੇ ਨਿੱਕ ਸਟੇਜ ਤੇ ਆਪਣੇ ਮਾਪਿਆਂ ਦੇ ਨਾਲ ਪਹੁੰਚੇ ਅਤੇ ਤਸਵੀਰਾਂ ਖਿਚਵਾਈਆਂ। ਇਸ ਰਿਸੈਪਸ਼ਨ ਵਿਚ ਪ੍ਰਿਯੰਕਾ ਨੇ ਆਫ ਵਾਈਟ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ ਤੇ ਸਿਲਵਰ ਕਲਰ ਦੀ ਕਾਰੀਗਰੀ ਕੀਤੀ ਗਈ ਸੀ। ਪ੍ਰਿਯੰਕਾ ਚੋਪੜਾ ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਬਰਲਿਨ ਵਿੱਚ ਮੁਲਾਕਾਤ ਕਰ ਚੁੱਕੀ ਹੈ। ਉਸ ਸਮੇਂ ਪੀ.ਐਮ.ਮੋਦੀ ਵਿਦੇਸ਼ੀ ਦੌਰੇ ਤੇ ਸਨ। ਅਤੇ ਪ੍ਰਿਯੰਕਾ ਉੱਥੇ ਫਿਲਮ ‘Baywatch’ ਦੀ ਪ੍ਰਮੋਸ਼ਨ ਦੇ ਲਈ ਪਹੁੰਚੀ ਹੋਈ ਸੀ।

Read Also ‘ਦੀਪਵੀਰ’ ਤੋਂ ਬਾਅਦ ਹੁਣ ਰਾਖੀ ਸਾਵੰਤ ਕਰਵਾਏਗੀ ਵਿਆਹ, ਦੀਪਕ ਕਲਾਲ ਹੋਣਗੇ ਲਾੜਾ !

ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਗਈਆਂ ਸਨ।ਪ੍ਰਿਯੰਕਾ ਬਰਲਿਨ ਵਿੱਚ ਜਦੋਂ ਪੀ.ਐਮ.ਮੋਦੀ ਦੇ ਨਾਲ ਮਿਲਣ ਪਹੁੰਚੀ ਸੀ ਤਾਂ ਉਨ੍ਹਾਂ ਨੇ ਸ਼ਾਟ ਡ੍ਰੈੱਸ ਪਾਈ ਹੋਈ ਸੀ। ਜਦੋਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਤਾਂ ਇਨ੍ਹਾਂ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਸੀ।ਪ੍ਰਿਯੰਕਾ ਅਤੇ ਨਿਕ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਰਿਸੈਪਸ਼ਨ ਹੈ ਜਿਸ ਨੂੰ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਰਿਸੈਪਸ਼ਨ ਵਿੱਚ ਉਨ੍ਹਾਂ ਦੇ ਖਾਸ ਦੋਸਤਾਂ ਨੂੰ ਇਨਵਾਈਟ ਕੀਤਾ ਗਿਆ ਸੀ।

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਪਹਿਲਾ ਰਿਸੈਪਸ਼ਨ ਦਿੱਤਾ। ਇਸ ਪਾਰਟੀ ਦੇ ਨਾਲ ਹੀ ਪ੍ਰਿਯੰਕਾ ਦੇ ਵਿਆਹ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀ ਗਈਆਂ। ਪ੍ਰਿਯੰਕਾ- ਨਿਕ ਨੇ ਵਿਆਹ 2 ਰੀਤੀ ਰਿਵਾਜਾਂ ਦੇ ਨਾਲ ਕੀਤਾ ਸੀ।

ਵਿਆਹ ਦੀਆਂ ਤਸਵੀਰਾਂ ਵਿੱਚ ਪ੍ਰਿਯੰਕਾ ਦੇ ਵੈਡਿੰਗ ਗਾਊਨ , ਲਹਿੰਗੇ ਤੋਂ ਲੈ ਕੇ ਸ਼ਾਹੀ ਵਿਆਹ ਦੇ ਬੇਹਤਰੀਨ ਇੰਤਜਾਮ ਦੀ ਚਰਚਾ ਹੋ ਰਹੀ ਹੈ। ਵਿਆਹ ਦੀਆਂ ਤਸਵੀਰਾਂ ਨੂੰ ਪੀਪੁਲਸ ਮੈਗਜੀਨ ਨੇ ਜਾਰੀ ਕੀਤਾ ਹੈ। ਇਸ ਵਿੱਚ ਪ੍ਰਿਯੰਕਾ ਦੇ ਵੈਡਿੰਗ ਕੇਕ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button