Breaking NewsD5 specialInternationalNews

America ‘ਚ Corona ਤੋਂ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ

ਅਮਰੀਕਾ : ਸੰਸਾਰਿਕ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ – 19 ) ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ‘ਚ ਇਸ ਮਹਾਂਮਾਰੀ ਤੋਂ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਪਹੁੰਚ ਗਈਆਂ ਹਨ। ਅਮਰੀਕਾ ਦੀ ਜਾਨ ਹੌਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ, ਅਮਰੀਕਾ ‘ਚ ਕੋਰੋਨਾ ਰੋਗ ਤੋਂ ਮਰਨ ਵਾਲੀਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ 5,00,159 ਪਹੁੰਚ ਗਈ ਹੈ ਜਦੋਂ ਕਿ ਸੰਕਰਮਿਤ ਦੀ ਗਿਣਤੀ 2, 81,81,128 ਹੋ ਗਈ ਹੈ। ਅਮਰੀਕਾ ਦਾ ਕੈਲੀਫੋਰਨੀਆ, ਨਿਊਯਾਰਕ ਅਤੇ ਟੈਕਸਸ ਸੂਬੇ ਕੋਰੋਨਾ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

BREAKING-ਲੱਖਾ ਸਿਧਾਣਾ ਦੀ ਗ੍ਰਿਫਤਾਰੀ ਨਾਲ ਜੁੜੀ ਵੱਡੀ ਖ਼ਬਰ,ਪਹੁੰਚਿਆ ਸੀ ਪਿੰਡ ਮਹਿਰਾਜ

ਕੈਲੀਫੋਰਨੀਆ ‘ਚ ਕੋਰੋਨਾ ਸੰਕਰਮਣ ਦੇ ਕਾਰਨ 49,444 ਲੋਕਾਂ ਦੀ ਮੌਤ ਹੋਈ ਹੈ। ਨਿਊਯਾਰਕ ‘ਚ ਕੋਵਿਡ -19 ਤੋਂ ਹੁਣ ਤੱਕ 46,924 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟੈਕਸਸ ‘ਚ ਇਸ ਦੇ ਕਾਰਨ 42,297 ਲੋਕ ਹੁਣ ਤੱਕ ਆਪਣੀ ਜਾਨ ਗੁਆ ਚੁੱਕੇ ਹਨ ਜਦੋਂ ਕਿ ਫ਼ਲੌਰਿਡਾ ‘ਚ ਕੋਵਿਡ – 19 ਤੋਂ 30,065 ਲੋਕਾਂ ਦੀ ਜਾਨ ਗਈ ਹੈ। ਪੈੱਨਸਿਲਵੇਨੀਆ ‘ਚ ਕੋਰੋਨਾ ਤੋਂ 23, 580 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਨਿਊਜਰਸੀ ‘ਚ 22,874, ਇਲੀਨੋਇਸ ‘ਚ 22,506, ਓਹੀਓ 16,874, ਜਾਰਜੀਆ ‘ਚ 16,835, ਮਿਸ਼ੀਗਨ ‘ਚ 16,343, ਦੀ ਮੌਤ ਹੋ ਚੁੱਕੀ ਹੈ। ਧਿਆਨ ਯੋਗ ਹੈ ਕਿ ਦੇਸ਼ ਵਿੱਚ ਫਾਈਜ਼ਰ ਅਤੇ ਮਾਡਰਨਾ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਟੀਕਾਕਰਣ ਦਾ ਅਭਿਆਨ ਵੀ ਵੱਡੇ ਪੈਮਾਨੇ ‘ਤੇ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button