Breaking NewsD5 specialInternationalNewsTop News

ਅਫ਼ਗਾਨਿਸਤਾਨ ‘ਚ ਗੁਰਦੁਆਰੇ ਦੇ ਅੰਦਰ – ਬਾਹਰ ਪਸਰਿਆ ਸੰਨਾਟਾ, ਆਈਸਕ੍ਰੀਮ ਪਾਰਲਰ ‘ਚ ਵਿਖੇ ਤਾਲਿਬਾਨੀ

ਕਾਬੁਲ : ਤਾਲਿਬਾਨ ਨੇ ਸਿਰਫ਼ 22 ਦਿਨਾਂ ‘ਚ ਹੀ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ, ਜਿਸ ਤੋਂ ਬਾਅਦ ਪੂਰੇ ਸ਼ਹਿਰ ‘ਚ ਸਨਸਨੀ ਫੈਲ ਗਈ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ‘ਚ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਸੰਨਾਟਾ ਪਸਰਿਆ ਹੋਇਆ ਦਿਖਾਈ ਦੇ ਰਿਹਾ ਹੈ। ਸੜਕਾਂ ‘ਤੇ ਪਹਿਲਾਂ ਦੀ ਤਰ੍ਹਾਂ ਰੌਣਕ ਅਤੇ ਚਹਿਲ – ਪਹਿਲ ਨਹੀਂ ਹੈ। ਜਿੰਮ, ਪਾਰਕ, ਆਈਸਕ੍ਰੀਮ ਪਾਰਲਰ ਸਮੇਤ ਸਾਰੀਆਂ ਥਾਵਾਂ ‘ਤੇ ਸਿਰਫ ਤਾਲਿਬਾਨੀ ਹੀ ਦਿਖਾਈ ਦੇ ਰਹੇ ਹਨ।

Farmers Protest ਹੋ ਗਿਆ ਓਹੀ ਕੰਮ ਜਿਹਦਾ ਸੀ ਡਰ, 32 ਜਥੇਬੰਦੀਆਂ ਦਾ ਵੱਡਾ ਐਲਾਨ D5 Channel Punjabi

ਦੱਸ ਦਈਏ ਕਿ ਭਾਰਤ ਨੇ ਬੀਤੇ ਦਿਨ ਕਰੀਬ 150 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਨ੍ਹਾਂ ‘ਚ ਜ਼ਿਆਦਾਤਰ ਭਾਰਤੀ ਦੂਤਾਵਾਸ ‘ਚ ਕੰਮ ਕਰਨ ਵਾਲੇ ਲੋਕ ਹੀ ਹਨ। ਹੁਣ ਹੋਰ ਹਿੱਸਿਆਂ ‘ਚ ਫਸੇ ਭਾਰਤੀ ਕਰਮਚਾਰੀ ਅਤੇ ਹੋਰ ਲੋਕਾਂ ਨੂੰ ਕੱਢਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ‘ਚ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਦੀਆਂ ਅਰਜੀਆਂ ‘ਤੇ ਜ਼ਲਦ ਫੈਸਲਿਆਂ ਲਈ ਵੀਜ਼ੇ ਦੀ ਨਵੀਂ ਸ਼੍ਰੇਣੀ ਦੀ ਘੋਸ਼ਣਾ ਕੀਤੀ। ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ,‘ਅਫ਼ਗਾਨਿਸਤਾਨ ‘ਚ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਵੀਜ਼ੇ ਪ੍ਰਾਵਧਾਨਾਂ ਦੀ ਸਮੀਖਿਆ ਕੀਤੀ ਹੈ। ਭਾਰਤ ‘ਚ ਪਰਵੇਸ਼ ਲਈ ਵੀਜ਼ਾ ਅਰਜੀਆਂ ‘ਤੇ ਜ਼ਲਦ ਫੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ੇ’ ਦੀ ਨਵੀਂ ਸ਼੍ਰੇਣੀ ਬਣਾਈ ਗਈ ਹੈ।’

🔴LIVE :ਮੋਦੀ ਨੂੰ ਝਟਕਾ ! ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਹੁਣ ਫਸਿਆ ਸੁਮੇਧ ਸੈਣੀ, ਖੁੱਲ੍ਹੇ ਪੁਰਾਣੇ ਭੇਤ!

ਜ਼ਿਕਰਯੋਗ ਹੈ ਕਿ ਹਜ਼ਾਰਾਂ ਅਫ਼ਗਾਨ ਨਾਗਰਿਕ ਸੋਮਵਾਰ ਨੂੰ ਕਾਬੁਲ ਦੇ ਮੁੱਖ ਹਵਾਈ ਅੱਡੇ ‘ਤੇ ਉਭਰ ਪਏ। ਉਨ੍ਹਾਂ ਵਿਚੋਂ ਕੁਝ ਤਾਲਿਬਾਨ ਤੋਂ ਬਚ ਕੇ ਭੱਜਣ ਲਈ ਇਨ੍ਹੇ ਪ੍ਰੇਸ਼ਾਨ ਸਨ ਕਿ ਉਹ ਫੌਜ ਦੇ ਇੱਕ ਜਹਾਜ਼ ‘ਤੇ ਚੜ੍ਹ ਗਏ ਅਤੇ ਜਦੋਂ ਉਸਨੇ ਉਡ਼ਾਣ ਭਰੀ ਤਾਂ ਹੇਠਾਂ ਡਿੱਗਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਸਨਸਨੀ ਦੀ ਹਾਲਤ ‘ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button