PunjabTop News

ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਵਿਵਾਦਾਂ ‘ਚ, ਫੰਡਾਂ ਦੀ ਦੁਰਵਰਤੋਂ ਦਾ ਦੋਸ਼

ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਜਲੰਧਰ ਦੇ ਨਕੋਦਰ ਸਥਿਤ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ ਡੀਨ ਹੰਸਰਾਜ ਹੰਸ ਅਤੇ ਵਿਧਾਇਕ ਇੰਦਰਜੀਤ ਕੌਰ ਵਿਵਾਦਾਂ ਵਿੱਚ ਘਿਰ ਗਏ ਹਨ। ਡੇਰਾ ਬਾਬਾ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ 20 ਸਾਲਾ ਸੇਵਾਦਾਰ ਕੁੰਦਨ ਸਾਈਂ ਪੁੱਤਰ ਪ੍ਰਣਨ ਜੀਤ ਸਿੰਘ ਵਾਸੀ ਅਸ਼ੋਕ ਵਿਹਾਰ, ਨਕੋਦਰ ਨੇ ਦੋਸ਼ ਲਾਇਆ ਹੈ ਕਿ ਹੰਸਰਾਜ ਨੇ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ।

ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਦੇ ਗੱਦੀਨਸ਼ੀਨ ਸਾਈਂ ਹੰਸਰਾਜ ਹੰਸ ਅਤੇ ਕਾਬਜ਼ ਪ੍ਰਬੰਧਕ ਕਮੇਟੀ ’ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਅਸਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੁੰਦਨ ਸਾਈਂ, ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ, ਹਰੀਮਿੱਤਲ ਸੋਂਧੀ ਸਾਬਕਾ ਐੱਮ. ਸੀ., ਪੁਰਸ਼ੋਤਮ ਲਾਲ ਬਿੱਟੂ, ਟਿੰਮੀ ਗਿੱਲ, ਡਿੰਪਲ ਗਿੱਲ ਅਤੇ ਹੋਰਨਾਂ ਨੇ ਫਰਜ਼ੀ ਬਿੱਲਾਂ ਦੀ ਆੜ ’ਚ ਡੇਰੇ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਡੇਰੇ ਦੀ ਜ਼ਮੀਨ ਰਿਸ਼ੀ ਨਗਰ ਦੀ ਹੈ ਤੇ ਉਹ ਲੋਕ ਡੇਰੇ ਦੀ ਪਿਛਲੇ 20 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ।

ਉਨ੍ਹਾਂ ਖੁਲਾਸਾ ਕਰਦੇ ਹੋਏ ਕਿਹਾ ਕਿ ਦਰਬਾਰ ਵਿੱਚ ਲਾਉਣ ਲਈ 14,18,350 ਰੁਪਏ ਦਾ ਮਾਰਬਲ ਟਰੱਕ ਨੰਬਰ ਆਰ ਜੇ 47 ਜੀ ਏ-0289 ਜ਼ਰੀਏ ਨਕੋਦਰ ਭੇਜਿਆ ਗਿਆ ਪਰ 24 ਮਈ 2023 ਨੂੰ ਨਿਊ ਰਾਜਸਥਾਨ ਮਾਰਬਲ ਨਕੋਦਰ ਨੇ ਉਸੇ ਮਾਰਬਲ ਦਾ 23,13,980 ਰੁਪਏ ਦਾ ਬਿੱਲ ਦੇ ਕੇ ਸਿੱਧੇ ਤੌਰ ’ਤੇ ਲਗਭਗ 9 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸੇ ਤਰ੍ਹਾਂ 31 ਜੁਲਾਈ 2023 ਨੌਹਰੀਆਂ ਰਾਮ ਧੀਰ ਜਿਊਲਰਜ਼ ਤੋਂ 2 ਬਿੱਲਾਂ ਜ਼ਰੀਏ 3,53,034 ਰੁਪਏ ਕੀਮਤ ਦਾ ਇਕ ਸੋਨੇ ਦਾ ਬ੍ਰੈਸਲੇਟ ਅਤੇ 52,689 ਰੁਪਏ ਦੇ ਸਾਮਾਨ ਦੀ ਖਰੀਦ ਤੋਂ ਇਲਾਵਾ ਇਕ ਹੋਰ ਜਿਊਲਰਜ਼ ਤੋਂ 4,42,900 ਰੁਪਏ ਦਾ ਸੋਨਾ ਖਰੀਦਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button