Breaking NewsD5 specialNewsPunjab

ਫ੍ਰੀ ‘ਚ ਵੰਡਿਆ ਚਿਕਨ, ਜਵਾਕਾਂ ਨਾਲ ਜਨਾਨੀਆਂ ਵੀ ਲਾਇਨ ‘ਚ ਲੱਗੀਆਂ

ਲੁਧਿਆਣਾ : ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਨੇ ਵੱਡੇ ਕਦਮ ਚੁੱਕਦੇ ਹੋਏ ਸਕੂਲ,ਕਾਲਜ,ਯੂਨੀਵਰਸਿਟੀਆਂ ‘ਚ 31 ਮਾਰਚ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਲ ਹੀ ਸਿਨੇਮਾ ਹਾਲ, ਸ਼ੌਪਿੰਗ ਮਾਲ ਅਤੇ ਜਿੰਮ ਆਦਿ ਨੂੰ ਵੀ 31 ਮਾਰਚ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ ਪਰ ਦੂਜੇ ਪਾਸੇ ਲੁਧਿਆਣਾ ਦੀ ਕੋਚਰ ਮਾਰਕਿਟ ‘ਚ ਪੋਲਟ੍ਰੀ ਗਰੁੱਪ ਵੱਲੋਂ ਚਿਕਨ ਦਾ ਲੰਗਰ ਲਗਾ ਕੇ ਆਮ ਲੋਕਾਂ ਨੂੰ ਮੁਫਤ ‘ਚ ਚਿਕਨ ਵੰਡਿਆ ਗਿਆ।

ਫਰੀ ‘ਚ ਵੰਡਿਆ ਚਿਕਨ, ਜਵਾਕਾਂ ਨਾਲ ਜਨਾਨੀਆਂ ਵੀ ਲਾਇਨ ‘ਚ ਲੱਗੀਆਂ

ਤੁਸੀਂ ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਕਿਵੇਂ ਆਮ ਲੋਕ ਇਸ ਲੰਗਰ ਦਾ ਨਜ਼ਾਰਾ ਲੈ ਰਹੇ ਹਨ। ਪੰਜਾਬ ਪੋਲਟ੍ਰੀ ਦੇ ਮਾਲਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਲੋਕਾਂ ਨੇ ਪੋਲਟ੍ਰੀ ਪ੍ਰਾਡਕਟਸ ਨੂੰ ਖਾਣਾ ਬੰਦ ਕਰ ਦਿੱਤਾ ਹੈ। ਇਸ ਨਾਲ ਪੋਲਟ੍ਰੀ ਨਾਲ ਜੁੜੇ ਲੋਕਾਂ ਦਾ 90 ਫੀਸਦੀ ਕੰਮ ਘੱਟ ਗਿਆ ਹੈ। ਇਸ ਕਿੱਤੇ ਦੇ ਨਾਲ ਜੁੜੇ ਲੋਕ ਬੇਰੁਜ਼ਗਾਰ ਹੋ ਰਹੇ ਹਨ। ਇਸੇ ਕਰਕੇ ਉਨ੍ਹਾਂ ਨੇ ਮੁਫਤ ‘ਚ ਚਿਕਨ ਵੰਡ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਚਿਕਨ ਖਾਣ ਨਾਲ ਕੋਰੋਨਾਵਾਇਰਸ ਨਹੀਂ ਹੁੰਦਾ।

Breaking-Parkash Singh Badal ਦਾ ਵੱਡਾ ਫੈਸਲਾ ਛੱਡੀ ਸਿਆਸਤ!,ਚੋਣਾਂ ਨਾ ਲੜਨ ਦਾ ਐਲਾਨ!

ਦੂਜੇ ਪਾਸੇ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਕਿ ਇੱਥੇ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਆਏ 8 ਲੋਕਾਂ ਨੂੰ ਲੱਭ ਲਿਆ ਗਿਆ ਹੈ। ਸਿਵਲ ਹਸਪਤਾਲ ਵਿੱਚ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਦੇ ਸੈਂਪਲ ਲਏ ਗਏ। ਜਿਨ੍ਹਾਂ ‘ਚੋਂ 6 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 2 ਦੇ ਸੈਂਪਲ ਉਹ ਜਾਂਚ ਦੇ ਲੲੈ ਭੇਜਣਗੇ। ਸਿਵਲ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਲਈ ਆਇਸੋਲੇਸ਼ਨ ਵਾਰਡ ਬਣਾਇਆ ਗਿਆ ਹੈ।

ਫਰੀ ‘ਚ ਵੰਡਿਆ ਚਿਕਨ, ਜਵਾਕਾਂ ਨਾਲ ਜਨਾਨੀਆਂ ਵੀ ਲਾਇਨ ‘ਚ ਲੱਗੀਆਂ | Free Chicken

ਲੁਧਿਆਣਾ ਪ੍ਰਸ਼ਾਸਨ ਨੇ ਮੀਡੀਆ ‘ਚ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ। ਜਿਸ ਮੁਤਾਬਕ ਲੁਧਿਆਣਾ ਵਿਖੇ ਕੋਰੋਨਾਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਜਾਰੀ ਅਕੜਿਆਂ ਮੁਤਾਬਕ ਕੁੱਲ 973 ਲੋਕਾਂ ਨੇ ਕੋਰੋਨਾਵਾਇਰਸ ਪ੍ਰਭਾਵਿਤ ਦੇਸ਼ਾਂ ਦਾ ਦੌਰਾ ਕੀਤਾ ਸੀ। ਇਸ ‘ਚੋਂ 748 ਲੋਕਾਂ ਨੂੰ ਲੱਭ ਲਿਆ ਹੈ 579 ਲੋਕਾਂ ਨੂੰ 28 ਦਿਨਾਂ ਦੇ ਲਈ ਆਬਜ਼ਰਵੇਸ਼ਨ ‘ਚ ਰੱਖਿਆ ਗਿਆ ਸੀ। 8 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਗਈ।

Corona Virus in Ayurveda ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਕਰੋ ਡਾ. ਸੁਨਿਲ ਕੁਮਾਰ ਦੇ ਨਾਲ LIVE ਗੱਲਬਾਤ

ਜਿਸ ‘ਚ ਕੋਈ ਵੀ ਕੋਰੋਨਾਵਾਇਰਸ ਪਾਜ਼ੀਟਿਵ ਨਹੀਂ ਪਾਇਆ ਗਿਆ। 14 ਮਾਰਚ ਤੱਕ 364 ਮਰੀਜ਼ ਘਰ ਅਤੇ ਹਸਪਤਾਲ ‘ਚ ਆਬਜ਼ਰਵੇਸ਼ਨ ਅਧੀਨ ਹਨ। ਹਾਲਾਂਕਿ 215 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਜਦਕਿ 120 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਹਨੇਵਾਲ ਵਿਖੇ 148 ਲੋਕਾਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ‘ਚੋਂ ਕਿਸੇ ‘ਚ ਵੀ ਕੋਰੋਨਾਵਾਇਰਸ ਦੇ ਲੱਛਣ ਨਹੀਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button