Breaking NewsD5 specialNewsPoliticsPunjab

ਬ੍ਰਹਮਪੁਰਾ ਤੇ ਸੇਖਵਾ ਦੀ ਹੋ ਗਈ ਲੜਾਈ? ਪਹਿਲਾਂ ਬਾਦਲਾਂ ਤੋਂ ਹੋਏ ਬਾਗੀ, ਹੁਣ MP ਦੀ ਟਿਕਟ ਪਿਛੇ ਲੜ੍ਹੇ! (ਵੀਡੀਓ)

ਖਡੂਰ ਸਾਹਿਬ : ਪਹਿਲਾਂ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਇਕ ਪਾਰਟੀ ਬਣਾਈ, ਜਿਸ ਦਾ ਨਾਮ ਅਕਾਲੀ ਦਲ ਟਕਸਾਲੀ ਰੱਖਿਆ ਗਿਆ। ਉਸ ਤੋਂ ਬਾਅਦ ਲੋਕ ਸਭਾ ਚੋਣਾਂ ਨੇੜੇ ਆਈਆਂ ਤਾਂ ਟਕਸਾਲੀਆਂ ਨੇ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰਨੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਇੰਝ ਲਗਦਾ ਜਿਵੇਂ ਟਕਸਾਲੀਆਂ ‘ਚ ਫੁੱਟ ਪੈਣੀ ਸ਼ੁਰੂ ਹੋ ਗਈ। ਬ੍ਰਹਮਪੁਰਾ ਤੇ ਸੇਖਵਾਂ ਆਪੋ ਆਪਣੇ ਰਾਸਤਿਆਂ ਤੇ ਤੁਰ ਰਹੇ ਨੇ ਜੋ ਬਿਆਨ ਸੇਖਵਾਂ ਦਿੰਦੇ ਨੇ ਤਾਂ ਉਸ ਤੋਂ ਉਲਟ ਬਿਆਨ ਬ੍ਰਹਮਪੁਰਾ ਦਾ ਆ ਜਾਂਦਾ ਹੈ। ਗੱਲ ਖਡੂਰ ਸਾਹਿਬ ਦੀ ਸੀਟ ਤੋਂ ਚੋਣ ਲੜ ਰਹੇ ਜੇ ਜੇ ਸਿੰਘ ਦੀ ਕਰ ਰਹੇ ਹਾਂ, ਪਹਿਲਾਂ ਪਾਰਟੀ ਨੇ ਆਪਣੇ ਪਾਸਿਓ ਜੇ ਜੇ ਸਿੰਘ ਨੂੰ ਮੈਦਾਨ ‘ਚ ਉਤਾਰਿਆ ਗਿਆ ਪਰ ਉਸ ਤੋਂ ਬਾਅਦ ਸੇਖਵਾਂ ਦਾ ਇਕ ਬਿਆਨ ਆਇਆ, ਜਿਸ ਦਾ ਬ੍ਰਹਮਪੁਰਾ ਵਲੋਂ ਵਿਰੋਧ ਕੀਤਾ ਗਿਆ।

Read Also Taksali Party | ‘ਟਕਸਾਲੀ ਪਾਰਟੀ’ ਪੱਤਰਕਾਰਾਂ ਨਾਲ ਉਲਝੀ! ਬ੍ਰਹਮਪੁਰਾ ਨੇ ਬਾਦਲਾਂ ਨੂੰ ਭੰਡਿਆ!

ਇਸ ਬਿਆਨ ‘ਚ ਸੇਖਵਾ ਸਾਫ ਕਹਿ ਰਹੇ ਨੇ ਕਿ ਉਹ ਖਡੂਰ ਸਾਹਿਬ ਤੋਂ ਖਾਲੜਾ ਦੇ ਵਿਰੁਧ ਚੋਣ ਲੜ ਰਹੇ ਜੇਜੇ ਸਿੰਘ ਬਾਰੇ ਅਜੇ ਵਿਚਾਰ ਕਰਨਗੇ। ਭਾਵ ਉਸ ਨੂੰ ਵਾਪਸ ਲੈ ਸਕਦੇ ਨੇ ਪਰ ਹੁਣ ਉਸਦੇ ਉਲਟ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਫ ਕਹਿ ਦਿੱਤਾ ਕਿ ਜੇ ਜੇ ਸਿੰਘ ਉਨ੍ਹਾਂ ਦੀ ਪਾਰਟੀ ਵਲੋਂ ਮੈਦਾਨ ਚ ਉਤਰਣਗੇ। ਬ੍ਰਹਮਪੁਰਾ ਵਲੋਂ ਇਹ ਤਾਂ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੇ ਪਾਸੋਂ ਜੇ ਜੇ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ੍ਹਣ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸੁਖਬੀਰ ਬਾਦਲ ਤੇ ਵਾਰ ਕਰਦਿਆਂ ਉਸ ਨੂੰ ਬੇਅਕਲ ਕਰਾਰ ਦੇ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button