Breaking NewsD5 specialNewsPoliticsPunjab

ਲਓ ਜੀ Jathedar ਦਾ ਫ਼ੁਰਮਾਨ, ਪੰਥ ‘ਚੋਂ ਛੇਕੇ ਜਾਣਗੇ ਪ੍ਰਚਾਰਕ ?

ਬਠਿੰਡਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਦੇ ਖ਼ਿਲਾਫ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨਾਂ ਦੇ ਬਾਰੇ ਬੇਤੁਕੀਆਂ ਗੱਲਾਂ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਚਾਹੇ ਉਹ ਕੋਈ ਵੀ ਪ੍ਰਚਾਰਕ ਹੋਵੇ। ਪ੍ਰਚਾਰਕਾਂ ਨੂੰ ਸੰਭਲ ਕੇ ਬੋਲਣਾ ਚਾਹੀਦਾ ਹੈ, ਤੱਥ ਰਹਿਤ ਗੱਲਾਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ।

ਲਓ ਜੀ Jathedar ਦਾ ਫ਼ੁਰਮਾਨ | ਪੰਥ ‘ਚੋਂ ਛੇਕੇ ਜਾਣਗੇ ਪ੍ਰਚਾਰਕ ?

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਅਜਿਹੇ ਪ੍ਰਚਾਰਕਾਂ ਦੇ ਖਿਲਾਫ ਕਈ ਸ਼ਿਕਾਇਤਾਂ ਆਈਆਂ ਹਨ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਅਜਿਹਾ ਕੋਈ ਪ੍ਰਚਾਰਕ ਬੇਹੁਦਾ ਗੱਲ ਕਰਦਾ ਹੈ ਉਸਨੂੂੰ ਪੁੱਛਿਆ ਜਾਵੇ।

Navjot Sidhu ਤੋਂ ਘਬਰਾਏ Captain | ਖੇਡਿਆ ਨਵਾਂ ਪੈਂਤੜਾ, ਚੁੱਕੀ ਕੁਰਸੀ ?

ਤੁਹਾਨੂੰ ਦੱਸ ਦਈਏ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਖ਼ਾਲਸਾ ਜਥਾ ”ਨਿਰਵੈਰ ਖ਼ਾਲਸਾ ਜਥਾ ਯੂਕੇ” ਵੀ ਵਿਵਾਦਾਂ ਵਿੱਚ ਘਿਰ ਗਏ ਗਏ ਹਨ। ਉਨ੍ਹਾਂ ਉੱਪਰ ਗੁਰੂ ਨਾਨਕ ਦੇਵ ਜੀ ਦਾ ਅਗਵਾ ਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਜਿਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button