Breaking NewsD5 specialIndiaNewsPunjab

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ ਵੀ ਭਾਜਪਾ ਕਾਰਪੋਰੇਟ ਗੱਠਜੋੜ ਖਿਲਾਫ਼ ਧਰਨੇ ਦਿਨ ਰਾਤ ਜਾਰੀ

ਚੰਡੀਗੜ੍ਹ :  ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ ਭਾਜਪਾ ਕਾਰਪੋਰੇਟ ਗੱਠਜੋੜ ਖਿਲਾਫ਼ 43 ਥਾਂਵਾਂ ਤੋਂ ਇਲਾਵਾ 2 ਡੀ ਸੀ ਦਫਤਰਾਂ ਅੱਗੇ ਵੀ ਦਿਨ ਰਾਤ ਧਰਨੇ ਜਾਰੀ ਹਨ। ਅੱਜ ਮੋਗਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਵਿਨੇ ਗੋਇਲ ਦੀ ਹੌਸਲਾ ਅਫ਼ਜ਼ਾਈ ਲਈ ਉਸਦੇ ਘਰ ਪੁੱਜੇ ਸੂਬਾਈ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਵੀ ਜਥੇਬੰਦੀ ਦੇ ਜਿਲ੍ਹਾ ਖਜ਼ਾਨਚੀ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਸੈਂਕੜੇ ਧਰਨਾਕਾਰੀ ਕਿਸਾਨ ਮਜ਼ਦੂਰ ਮਰਦ ਔਰਤਾਂ ਵੱਲੋਂ ਜ਼ੋਰਦਾਰ ਨਾਹਰੇ ਮਾਰ ਕੇ ਵਿਰੋਧ ਕੀਤਾ ਗਿਆ। ਸੰਗਰੂਰ ਵਿਖੇ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ, ਜਿਸਦੀ ਬੁਲਾਰਿਆਂ ਵੱਲੋਂ ਨਿਖੇਧੀ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਮਜਦੂਰਾਂ ਅਤੇ ਸਾਰੇ ਹਮਾਇਤੀ ਕਿਰਤੀਆਂ ਅੰਦਰ ਕੇਂਦਰੀ ਹਕੂਮਤ ਖਿਲਾਫ਼ ਰੋਹ ਦਿਨੋ ਦਿਨ ਪ੍ਰਚੰਡ ਹੋ ਰਿਹਾ ਹੈ ਅਤੇ ਪ੍ਰਵਾਰਾਂ ਦੇ ਪ੍ਰਵਾਰ ਹੱਡ ਚੀਰਵੀਂ ਠੰਢ ਅਤੇ ਮੀਂਹ ਦੌਰਾਨ ਵੀ ਧਰਨਿਆਂ ‘ਚ ਭਾਰੀ ਗਿਣਤੀ ਵਿੱਚ ਲਗਾਤਾਰ ਪੁੱਜ ਰਹੇ ਹਨ।

ਮੀਟਿੰਗ ਲਈ ਤੁਰਨ ਤੋਂ ਪਹਿਲਾ ਹੀ ਕਿਸਾਨਾਂ ਦਾ ਵੱਡਾ ਧਮਾਕਾ,ਮੋਦੀ ਸਰਕਾਰ ਨੂੰ ਪਾਤੀ ਬਿਪਤਾ,ਲਿਆ ਵੱਡਾ ਫੈਸਲਾ?

ਮੋਦੀ ਸਰਕਾਰ ਦੇ ਕਾਰਪੋਰੇਟ ਹਿਤਾਂ ਪ੍ਰਤੀ ਗਹਿਰੀ ਵਫਾਦਾਰੀ ਵਾਲੇ ਕੱਟੜ ਵਤੀਰੇ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਦੇ ਧਰਨਿਆਂ ‘ਚ ਸ਼ਾਮਲ ਲੋਕ ਬੱਚੇ ਬੁੱਢੇ ਮਰਦ ਔਰਤਾਂ ਨੌਜਵਾਨ ਪੂਰੇ ਸਿਦਕ ਸਿਰੜ ਨਾਲ ਸ਼ਾਂਤਮਈ ਮੋਰਚਿਆਂ ਵਿੱਚ ਕਾਲੇ ਖੇਤੀ ਕਾਨੂੰਨਾਂ ਦੇ ਖਾਤਮੇ ਦੀ ਅੰਤਿਮ ਜਿੱਤ ਤੱਕ ਲੰਬੇ ਸਮੇਂ ਲਈ ਡਟੇ ਰਹਿਣ ਦਾ ਪੱਕਾ ਇਰਾਦਾ ਧਾਰ ਕੇ ਆ ਰਹੇ ਹਨ। ਮੋਦੀ ਸਰਕਾਰ ਦੀਆਂ ਸਾਰੀਆਂ ਭੁਲੇਖਾਪਾਊ ਭੜਕਾਊ ਤੇ ਪਾਟਕਪਾਊ ਚਾਲਾਂ ਨੂੰ ਲਗਾਤਾਰ ਪਛਾੜਦਿਆਂ ਇਸ ਸ਼ਾਂਤਮਈ ਕਿਸਾਨ ਅੰਦੋਲਨ ਵਿੱਚ ਪੂਰੇ ਦੇਸ਼ ਦੇ ਕਿਸਾਨ ਸ਼ਾਮਲ ਹੋ ਰਹੇ ਹਨ। ਹਰ ਵਾਰ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕੀਤੀਆਂ ਸੋਧਾਂ ਦਾ ਰਟਣਮੰਤਰ ਪਰ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਭੱਜਣ ਵਾਲੀਆਂ ਸਰਕਾਰੀ ਚਾਲਾਂ ਨੂੰ ਵੀ ਸੰਘਰਸ਼ਸ਼ੀਲ ਆਗੂ ਅਤੇ ਕਿਸਾਨ ਬੁੱਝੀ ਬੈਠੇ ਹਨ। ਕਿਉਂਕਿ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਹਰ ਫਸਲ ਦਾ ਐਮ ਐਸ ਪੀ ਮੁਲਕ ਦੇ ਹਰ ਕਿਸਾਨ ਨੂੰ ਮਿਲਣ ਦੀ ਕਾਨੂੰਨੀ ਗਰੰਟੀ ਤੋਂ ਬਗੈਰ ਬਿਜਲੀ ਸਬਸਿਡੀਆਂ ਜਾਂ ਪਰਾਲ਼ੀ ਪ੍ਰਦੂਸ਼ਣ ਕਾਨੂੰਨ ‘ਚ ਸੋਧ ਦਾ ਕੋਈ ਅਰਥ ਨਹੀਂ ਰਹਿ ਜਾਂਦਾ।

ਉਗਰਾਹਾਂ ਦਾ ਪ੍ਰਧਾਨ ਹੋਇਆ ਤੱਤਾ ! ਸਟੇਜ ‘ਤੇ ਖੜ੍ਹ ਕੇ ਕਰਤਾ ਵੱਡਾ ਐਲਾਨ ! ਮੋਦੀ ਨੂੰ ਦਿੱਤੀ ਚੇਤਾਵਨੀ !

ਥਾਂ ਥਾਂ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਵੱਲੋਂ ਸੰਘਰਸ਼ ਦੌਰਾਨ ਰੋਜ਼ਾਨਾ ਹੋ ਰਹੀਆਂ ਸ਼ਹੀਦੀਆਂ ਲਈ ਕੇਂਦਰ ਸਰਕਾਰ ਦੇ ਕਿਸਾਨਾਂ ਨਾਲ ਦੁਸ਼ਮਣਾਂ ਵਰਗੇ ਇਸ ਕੱਟੜ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਦਿੱਲੀ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਹਜ਼ਾਰ ਤੋਂ ਵੱਧ ਟ੍ਰੈਕਟਰਾਂ ਦਾ ਕਾਫ਼ਲਾ ਸ਼ਾਹਜਹਾਂਪੁਰ ਦੇ ਕਿਸਾਨ ਧਰਨੇ ਵਿੱਚ ਸ਼ਾਮਲ ਹੋ ਚੁੱਕਾ ਹੈ। ਜਥੇਬੰਦੀ ਵੱਲੋਂ “ ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ ਕਮੇਟੀ “ ਦੇ ਫੈਸਲੇ ਮੁਤਾਬਕ ਇਸ ਘੋਲ਼ ਦੇ ਸਾਰੇ ਅਹਿਮ ਪੱਖਾਂ ਅਤੇ ਸੰਭਾਵੀ ਮੋੜਾਂ ਘੋੜਾਂ ਬਾਰੇ ਤੱਥਾਂ ਸਹਿਤ ਪੂਰੀ ਜਾਣਕਾਰੀ ਨਾਲ ਘੋਲ਼ ਵਿੱਚ ਵੱਖ ਵੱਖ ਢੰਗਾਂ ਨਾਲ ਜੁਟੇ ਹੋਏ ਸਮੂਹ ਕਿਸਾਨ ਮਜਦੂਰ ਔਰਤਾਂ ਨੌਜਵਾਨਾਂ ਬੱਚਿਆਂ ਨੂੰ ਲੈਸ ਕਰਨ ਦੀ ਜ਼ੋਰਦਾਰ ਸਿੱਖਿਆ ਮੁਹਿੰਮ ਪੂਰੇ ਪੰਜਾਬ ਸਮੇਤ ਦਿੱਲੀ ਮੋਰਚੇ ਵਿੱਚ ਵੀ ਵਿੱਢੀ ਜਾ ਚੁੱਕੀ ਹੈ। ਸੈਂਕੜਿਆਂ ਦੀ ਤਾਦਾਦ ਵਿੱਚ ਸਿੱਖਿਆ ਵਲੰਟੀਅਰਾਂ ਨੂੰ ਸਿਖਲਾਈ ਦੇ ਕੇ ਇਸ ਮਹਾਨ ਕਾਰਜ ਲਈ ਤਾਇਨਾਤ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button