Breaking NewsD5 specialNewsPoliticsPunjab

‘ਆਪ’ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਲਈ 10 ਸਥਾਨਾਂ ਤੇ 129 ਉਮੀਦਵਾਰਾਂ ਦਾ ਐਲਾਨ

ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕਰੇਗੀ ਆਮ ਆਦਮੀ ਪਾਰਟੀ : ਭਗਵੰਤ ਮਾਨ

ਚੰਡੀਗੜ੍ਹ :- ਪੰਜਾਬ ‘ਚ ਹੋਣ ਵਾਲੀ ਨਗਰ ਕੌਂਸਲ ਦੀਆਂ ਚੋਣਾ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹੈੱਡਕੁਆਟਰ ਦੇ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 10 ਸ਼ਹਿਰਾਂ ਵਾਸਤੇ 129 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਅਜਨਾਲਾ ਨਗਰ ਪੰਚਾਇਤ ਦੇ 15 ਵਾਰਡਾਂ ਤੋਂ, ਦਸੂਹਾ ਮਿਉਂਸਪਲਾ ਕੌਂਸਲ ਲਈ 12 ਵਾਰਡਾਂ ਤੋਂ, ਖੰਨਾ ਮਿਊਂਸਪਲ ਕੌਂਸਲ ਲਈ 16 ਵਾਰਡਾਂ ਤੋਂ, ਕੋਠਾ ਗੁਰੂ ਨਗਰ ਪੰਚਾਇਤ ਲਈ 11 ਵਾਰਡਾਂ ਤੋਂ, ਕੁਰਾਲੀ ਮਿਊਂਸਪਲ ਕੌਂਸਲ ਲਈ 6 ਵਾਰਡਾਂ ਤੋਂ, ਲਾਲੜੂ ਮਿਊਂਸਪਲ ਕੌਂਸਲ ਲਈ 14 ਵਾਰਡਾਂ ਤੋਂ, ਪਾਤੜਾਂ ਮਿਊਂਸਪਲ ਕੌਂਸਲ ਲਈ 11 ਵਾਰਡਾਂ ਤੋਂ, ਪੱਟੀ ਮਿਊਂਸਪਲ ਕੌਂਸਲ ਲਈ 19 ਵਾਰਡਾਂ ਤੋਂ, ਸਮਾਣਾ ਮਿਊਂਸਪਲ ਕੌਂਸਲ ਲਈ 20 ਵਾਰਡਾਂ ਅਤੇ ਸ੍ਰੀ ਹਰਗੋਬਿੰਦਪੁਰ ਮਿਊਂਸਪਲ ਕੌਂਸਲ ਲਈ 5 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।

BREAKING-ਹੁਣੇ-ਹੁਣੇ ਆਈ ਵੱਡੀ ਖਬਰ,ਕੇਂਦਰ ਨੇ ਮੰਨੀ ਹਾਰ?ਕਾਨੂੰਨ ਹੋਣਗੇ ਰੱਦ?

ਭਗਵੰਤ ਮਾਨ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਉਭਰੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਚੋਣਾਂ ਦੇ ਵਿੱਚ ਇਮਾਨਦਾਰ ਅਤੇ ਮਿਹਨਤੀ ਉਮੀਦਵਾਰਾਂ ਨੂੰ ਜਿਤਾਉਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button