PunjabTop News

ਭਗਵੰਤ ਮਾਨ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਦੀ ਸਾਰੀ ਬਕਾਇਆ ਸਬਸਿਡੀ ਕੀਤੀ ਅਦਾ…

ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰ ਕਾਰਪੋਰੇਸ਼ਨ) ਦੀ ਸਾਰੀ ਬਕਾਇਆ 20200 ਕਰੋੜ ਰੁਪਏ ਦੀ ਅਦਾ ਕਰ ਦਿੱਤੀ ਹੈ। ਸਰਕਾਰ ਨੇ 2022-23 ਦੀ ਸਬਸਿਡੀ 20200 ਕਰੋੜ ਰੁਪਏ  ਬਣਦੀ ਸੀ। ਪਾਵਰ ਕਾਰਪੋਰੇਸ਼ਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਸਾਰੀ ਸਬਸਿਡੀ ਦੀ ਅਦਾਇਗੀ ਕੀਤੀ ਹੋਵੇ। ਲੰਘੇ ਵਿੱਤੀ ਵਰ੍ਹੇ ਦੀ 20200 ਕਰੋੜ ਰੁਪਏ ਦੀ ਸਬਸਿਡੀ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੇਲੇ ਦੀ ਬਕਾਇਆ 9020 ਕਰੋੜ ਰੁਪਏ ਦੀ ਰਾਸ਼ੀ ਵਿਚੋਂ ਵੀ 1804 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ ਤੇ 7216 ਕਰੋੜ ਰੁਪਏ ਬਕਾਇਆ ਰਹਿ ਗਏ ਹਨ ਜੋ ਹਰ ਸਾਲ 1804 ਕਰੋੜ ਰੁਪਏ ਦੇ ਹਿਸਾਬ ਨਾਲ 4 ਸਾਲਾਂ ਵਿਚ ਅਦਾ ਕਰ ਦਿੱਤੇ ਜਾਣਗੇ।

Jalandhar by Election ਤੋਂ ਬਾਅਦ ਬਦਲੇਗਾ CM? ਦੇਖੋ ਕੌਣ ਬਣੂ ਅਗਲਾ ਮੁੱਖ ਮੰਤਰੀ? | D5 Channel Punjabi

ਇਸ ਗੱਲ ਦੀ ਪੁਸ਼ਟੀ ਪਾਵਰ ਕਾਰਪੋਰੇਸ਼ਨ ਦੇ ਸੀ ਐਮ ਡੀ ਇੰਜ. ਬਲਦੇਵ ਸਿੰਘ ਸਰਾਂ ਨੇ ਕੀਤੀ ਹੈ। ਬਕਾਇਆ ਸਬਸਿਡੀ ਸੂਬੇ ਵਿਚ ਹਮੇਸ਼ਾ ਵੱਡਾ ਸਿਆਸੀ ਮੁੱਦਾ ਰਿਹਾ ਹੈ। ਭਗਵੰਤ ਮਾਨ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਫਤ ਦੇਣ ਦੀ ਸ਼ੁਰੂਆਤ ਤੋਂ ਵਿਰੋਧੀ ਧਿਰਾਂ ਸਰਕਾਰ ’ਤੇ ਪਾਵਰ ਕਾਰਪੋਰੇਸ਼ਨ ਦੀ ਜਾਨ ਕੱਢਣ ਦੇ ਦੋਸ਼ ਲਾਉਂਦੀਆਂ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button