Breaking NewsD5 specialEntertainmentNewsTop News

ਰਾਖੀ ਸਾਵੰਤ ਦਾ ਦਾਅਵਾ, ‘ਮੈਨੂੰ ਕਦੇ ਨਹੀਂ ਹੋਵੇਗਾ ਕੋਰੋਨਾ’

ਮੁੰਬਈ : ਬਿਗ ਬਾਸ ਫੇਸਮ ਰਾਖੀ ਸਾਵੰਤ ਅਕਸਰ ਕੁਝ ਨਾ ਕੁਝ ਅਜਿਹਾ ਬੋਲ ਜਾਂਦੀ ਹੈ  ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਹੁਣ ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਭਾਰੀ ਤਬਾਹੀ ਮਚਾ ਰਹੀ ਹੈ। ਲੋਕ ਇਸ ਨਾਲ ਸੰਕਰਮਿਤ ਹੋ ਰਹੇ ਹਨ ਅਤੇ ਜਾਨੋਂ ਹੱਥ ਵੀ ਧੋ ਰਹੇ ਹਨ।  ਇਸ ‘ਚ ਰਾਖੀ ਸਾਵੰਤ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਨਹੀਂ ਆ ਸਕਦੀ। ਇਸ ਦਾਅਵੇ ਦੇ ਪਿੱਛੇ ਉਨ੍ਹਾਂ ਨੇ ਵਜ੍ਹਾ ਵੀ ਦੱਸੀ ਹੈ। ਦਰਅਸਲ ਮਸ਼ਹੂਰ ਫੋਟੋਗ੍ਰਾਫਰ ਵਾਇਰਲ ਭਿਆਨੀ ਨੇ ਰਾਖੀ ਸਾਵੰਤ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਰਾਖੀ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਦੀ ਗੱਲ ਕਰ ਰਹੀ ਹੈ।

ਅੱਧੀ ਰਾਤ ਨੂੰ ਲੱਗੇ ਸੀ JIO ਦਾ ਟਾਵਰ ਲਗਾਉਣ,ਜਦੋ ਪਿੰਡ ਵਾਲਿਆਂ ਨੂੰ ਲੱਗਿਆ ਪਤਾ,ਫੇਰ ਪਾ ਲਿਆ ਘੇਰਾ,ਕਰਾਤਾ ਕੰਮ…

ਰਾਖੀ ਇਕ ਕੌਫੀ ਦੁਕਾਨ ਦੇ ਬਾਹਰ ਖੜ੍ਹੀ ਦਿਖਾਈ ਦਿੱਤੀ। ਉਹ ਨਿੱਕੀ ਤੰਬੋਲੀ ਦੇ ਭਰਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰ ਰਹੀ ਸੀ। ਇਸ ਦੇ ਨਾਲ ਉਹ ਦੇਸ਼ ’ਚ ਚੱਲ ਰਹੇ ਮਾੜੇ ਹਾਲਾਤ ’ਤੇ ਵੀ ਬੋਲੀ। ਇਹ ਗੱਲਾਂ ਕਰਦਿਆਂ ਰਾਖੀ ਉੱਚੀ-ਉੱਚੀ ਰੋਣ ਲੱਗ ਗਈ। ਉਹ ਆਪਣੀ ਦੋਸਤ ਸੰਭਾਵਨਾ ਸੇਠ ਦੇ ਪਿਤਾ ਦੀ ਸਿਹਤ ਬਾਰੇ ਦੱਸਦੀ ਹੈ, ‘ਉਨ੍ਹਾਂ ਨੂੰ ਬਿਸਤਰਾ ਮਿਲ ਗਿਆ ਹੈ। ਜਿਥੇ ਵੀ ਮੇਰੀ ਪਹੁੰਚ ਹੈ, ਮੈਂ ਉਥੇ ਫੋਨ ਕਰਦੀ ਹਾਂ।’ ਰਾਖੀ ਸਾਵੰਤ ਕਹਿੰਦੀ ਹੈ, ‘ਮੈਂ ਬਹੁਤ ਰੋਂਦੀ ਹਾਂ। ਮੈਂ ਬੇਵੱਸ ਹਾਂ, ਮੈਂ ਕੁਝ ਵੀ ਕਰਨ ਤੋਂ ਅਸਮਰੱਥ ਹਾਂ।

ਫੇਰ ਹੋਣਗੇ ਕਿਸਾਨਾਂ ਦੇ ਪੁਲਿਸ ਨਾਲ ਟਾਕਰੇ,ਟੁੱਟਣਗੇ ਬੈਰੀਕੇਡ,ਲੱਖਾਂ ਟਰੈਕਟਰ ਦਿੱਲੀ ਨੂੰ ਹੋਏ ਸਿੱਧੇ!

ਮੈਂ ਟੀਕਾ ਲਗਵਾਉਣਾ ਚਾਹੁੰਦੀ ਹਾਂ ਪਰ ਮੈਨੂੰ ਟੀਕਾ ਨਹੀਂ ਮਿਲ ਰਿਹਾ। ਮੇਰੇ ਹਿੱਸੇ ਦੀ ਵੈਕਸੀਨ ਕਿਸੇ ਲੋੜਵੰਦ ਨੂੰ ਮਿਲ ਜਾਂਦੀ ਹੈ। ਮੈਨੂੰ ਕੋਰੋਨਾ ਨਹੀਂ ਹੋ ਸਕਦਾ, ਮੈਨੂੰ ਕਦੇ ਨਹੀਂ ਹੋਵੇਗਾ ਕਿਉਂਕਿ ਮੇਰੇ ਸਰੀਰ ’ਚ ਯਿਸੂ ਦਾ ਪਵਿੱਤਰ ਖੂਨ ਹੈ। ਇਸੇ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੋਰੋਨਾ ਨਹੀਂ ਹੋ ਸਕਦਾ। ਮੈਂ ਸਾਰੀਆਂ ਬੁਰੀਆਂ ਆਦਤਾਂ ਛੱਡ ਦਿੱਤੀਆਂ ਹਨ। ਮੈਨੂੰ ਥੋੜ੍ਹਾ ਗੁੱਸਾ ਆਉਂਦਾ ਹੈ, ਉਹ ਵੀ ਇਕ ਦਿਨ ਛੁੱਟ ਜਾਵੇਗਾ। ਮੈਂ ਆਪਣੇ ਆਪ ਨੂੰ ਪ੍ਰਮਾਤਮਾ ਅੱਗੇ ਸਮਰਪਿਤ ਕਰ ਦਿੱਤਾ ਹੈ। ਮੈਂ ਰੱਬ ਰਾਹੀਂ ਜਿਊਣਾ ਚਾਹੁੰਦੀ ਹਾਂ, ਚੀਜ਼ਾਂ ’ਚ ਜਲਦੀ ਸੁਧਾਰ ਹੋਣਾ ਚਾਹੀਦਾ ਹੈ, ਜੇ ਮੇਰੇ ਹਿੱਸੇ ਦਾ ਟੀਕਾ ਕਿਸੇ ਹੋਰ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਕੰਮ ਕਰੇਗਾ।’

 

View this post on Instagram

 

A post shared by Viral Bhayani (@viralbhayani)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button